ਬੋਪੰਨਾ ਅਤੇ ਸ਼ਾਪੋਵਾਲੋਵ ਨੇ ਵਿਏਨਾ ਏ. ਟੀ. ਪੀ. ਦੇ ਦੂੱਜੇ ਦੌਰ 'ਚ ਬਣਾਈ ਜਗ੍ਹਾ

10/24/2019 3:39:35 PM

ਸਪੋਰਸਟ ਡੈਸਕ— ਭਾਰਤ ਦੇ ਰੋਹਨ ਬੋਪੰਨਾ ਅਤੇ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਨੇ ਵਿਏਨਾ 'ਚ ਚੱਲ ਰਹੇ 2,296,490 ਯੂਰੋ ਦੀ ਇਨਾਮੀ ਰਾਸ਼ੀ ਵਾਲੇ ਐਰਸਟੇ ਬੈਂਕ ਓਪਨ ਏ. ਟੀ. ਪੀ-500 ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਵਰਗ ਦੇ ਦੂੱਜੇ ਦੌਰ 'ਚ ਜਗ੍ਹਾ ਬਣਾ ਲਈ ਹੈ।

ਬੋਪੰਨਾ-ਡੈਨਿਸ ਦੀ ਜੋੜੀ ਨੇ ਆਸਟਰੇਲੀਆ ਦੇ ਓਲਿਵਰ ਮਰਾਚ ਅਤੇ ਜੁਰਗੇਨ ਮੇਲਜਰ ਦੀ ਜੋੜੀ ਨੂੰ ਪਹਿਲੇ ਰਾਊਂਡ 'ਚ ਲਗਾਤਾਰ ਸੈੱਟਾਂ 'ਚ 7-6 (6),6-2 ਨਾਲ ਹਰਾ ਦਿੱਤਾ। ਇਹ ਮੈਚ 77 ਮਿੰਟ 'ਚ ਖ਼ਤਮ ਹੋਇਆ ਜਿਸ 'ਚ ਭਾਰਤੀ-ਕੈਨੇਡੀਅਨ ਜੋੜੀ ਨੇ ਤਿੰਨ ਐੱਸ ਲਾਏ ਅਤੇ ਚਾਰ ਡਬਲ ਫਾਲਟ ਕੀਤੇ। ਵਿਰੋਧੀ ਜੋੜੀ ਨੇ ਪੰਜ ਐੱਸ ਲਾਏ ਅਤੇ ਤਿੰਨ ਡਬਲ ਫਾਲਟ ਕੀਤੇ। ਬੋਪੰਨਾ-ਡੈਨਿਸ ਦੀ ਜੋੜੀ ਨੇ ਦੋ ਬ੍ਰੇਕ ਅੰਕ ਬਚਾਏ ਅਤੇ ਅੱਠ 'ਚੋਂ ਤਿੰਨ ਵਾਰ ਵਿਰੋਧੀ ਜੋੜੀ ਦੀ ਸਰਵਿਸ ਵੀ ਤੋੜੀ। ਪਹਿਲੀ ਸਰਵ 'ਤੇ ਉਨ੍ਹਾਂ ਨੇ 58 ਫੀਸਦੀ ਅੰਕ ਹਾਸਲ ਕੀਤੇ। ਮਰਾਚ-ਮੇਲਜਰ ਨੇ ਅੱਠ 'ਚੋਂ ੰਪੰਜ ਬ੍ਰੇਕ ਅੰਕ ਬਚਾਏ ਅਤੇ ਤਿੰਨ ਬ੍ਰੇਕ ਅੰਕ ਜਿੱਤੇ ਜਦ ਕਿ ਪਹਿਲੀ ਸਰਵਿਸ 'ਤੇ 76 ਫੀਸਦੀ ਅੰਕ ਜਿੱਤੇ।

ਪਹਿਲੇ ਸੈਟ 'ਚ ਬੋਪੰਨਾ-ਡੈਨਿਸ 2-4 ਨਾਲ ਪਿਛੜ ਗਏ ਸਨ। ਭਾਰਤੀ-ਕੈਨੇਡੀਅਨ ਜੋੜੀ ਨੇ ਪਰ ਵਾਪਸੀ ਕਰਦੇ ਹੋਏ 4-4 ਅਤੇ 6-6 ਨਾਲ ਸਕੋਰ ਬਰਾਬਰ ਕੀਤਾ। ਉਨ੍ਹਾਂ ਨੇ ਫਿਰ ਸੈੱਟ ਦਾ ਟਾਈ ਬ੍ਰੇਕ ਜਿੱਤਿਆ। ਦੂੱਜੇ ਸੈੱਟ 'ਚ ਬੋਪੰਨਾ-ਸ਼ਾਪੋਵਾਲੋਵ ਨੇ 2-0 ਦੀ ਬੜ੍ਹਤ ਬਣਾਈ ਅਤੇ 3-2 ਦੇ ਸਕੋਰ 'ਤੇ ਲਗਾਤਾਰ ਤਿੰਨ ਗੇਮ ਜਿੱਤੀਆਂ ਸੈੱਟ ਅਤੇ ਮੈਚ ਆਪਣੇ ਨਾਂ ਕਰ ਲਿਆ।