ਬੋਪੰਨਾ-ਸ਼ਾਪੋਵਾਲੋਵ ਦੀ ਜੋਡ਼ੀ ਪੈਰਿਸ ਮਾਸਟਰਸ ਟੂਰਨਾਮੈਂਟ ਤੋਂ ਬਾਹਰ

11/02/2019 12:47:54 PM

ਸਪੋਰਟਸ ਡੈਸਕ— ਭਾਰਤ ਦੇ ਟਾਪ ਖਿਡਾਰੀ ਰੋਹਨ ਬੋਪੰਨਾ ਆਪਣੇ ਕੈਨੇਡਾਈ ਜੋੜੀਦਾਰ ਡੈਨਿਸ ਸ਼ਾਪੋਵਾਲੋਵ ਦੇ ਨਾਲ ਇੱਥੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਕਾਰੇਨ ਖਾਚਾਨੋਵ ਅਤੇ ਆਂਦਰੇ ਰੂਬਲੋਵ ਦੀ ਰੂਸੀ ਜੋੜੀ ਤੋਂ ਹਾਰ ਕੇ ਬਾਹਰ ਹੋ ਗਏ। ਬੋਪੰਨਾ-ਸ਼ਾਪੋਵਾਲੋਵ ਦੀ ਜੋੜੀ ਨੂੰ ਏ. ਟੀ. ਪੀ. ਮਾਸਟਰਸ 1000 ਟੂਰਨਾਮੈਂਟ 'ਚ 80 ਮਿੰਟ ਤਕ ਸੰਘਰਸ਼ ਕਰਨ ਤੋਂ ਬਾਅਦ ਰੂਸੀ ਜੋੜੀ ਤੋਂ 5- 7,7-6,8-10 ਨਾਲ ਹਾਰ ਮਿਲੀ। ਭਾਰਤੀ-ਕੈਨੇਡਾਈ ਜੋੜੀ ਨੇ 10 ਐੱਸ ਲਾਏ ਪਰ ਤਿੰਨ ਡਬਲ ਫਾਲਟ ਵੀ ਕਰ ਬੈਠੇ। ਹੁਣ ਰੂਸੀ ਜੋੜੀ ਦਾ ਸਾਹਮਣਾ ਸੈਮੀਫਾਈਨਲ 'ਚ ਫਿਲਿਪ ਪੋਲਾਸੇਕ ਅਤੇ ਇਵਾਨ ਡੋਡਿਗ ਦੀ ਕਰੋਏਸ਼ੀਆਈ ਜੋੜੀ ਨਾਲ ਹੋਵੇਗਾ।