ਮੈਚ ਦੀ ਪਹਿਲੀ ਹੀ ਗੇਂਦ 'ਤੇ ਬੋਲਡ ਹੋਏ ਸ਼ਿਖਰ ਧਵਨ, ਵੀਡੀਓ

05/22/2018 10:12:27 PM

ਨਵੀਂ ਦਿੱਲੀ— ਆਈ.ਪੀ.ਐੱਲ. ਸੀਜ਼ਨ-11 ਦੇ ਪਹਿਲਾਂ ਕੁਆਲੀਫਾਇਰ ਮੈਚ 'ਚ ਚੇਨਈ ਸੁਪਰ ਕਿੰਗਜ ਖਿਲਾਫ ਸਨਰਾਈਜ਼ਰਸ ਹੈਦਰਾਬਾਦ ਦੇ ਓਪਨਰ ਸ਼ਿਖਰ ਧਵਨ ਫੇਲ ਸਾਬਤ ਹੋਏ। ਇਹ ਮੈਚ ਅਹਿੰਮ ਸੀ ਕਿਉਂਕਿ ਜੋ ਟੀਮ ਜਿੱਤੇਗੀ ਉਹ ਸਿੱਧਾ ਫਾਈਲਨ 'ਚ ਪਹੁੰਚ ਜਾਵੇਗੀ। ਪਰ ਇਸ ਮਹੱਤਵਪੂਰਨ ਮੈਚ 'ਚ ਧਵਨ ਮੈਚ ਦੀ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਿਆ।
ਦੀਪਕ ਨੇ ਕੀਤਾ ਬੋਲਡ
ਚੇਨਈ ਲਈ ਪਹਿਲਾਂ ਓਵਰ ਤੇਜ਼ ਗੇਂਦਬਾਜ਼ ਦੀਪਕ ਚਹਰ ਕਰਨ ਆਏ। ਹੈਦਰਾਬਾਦ ਲਈ ਓਪਨਿੰਹ ਕਰਨ ਸ਼੍ਰੀਵਸਤ ਗੋਸਵਾਮੀ ਦੇ ਨਾਲ ਧਵਨ ਉਤਰੇ। ਧਵਨ ਸਟ੍ਰਾਈਕ 'ਤੇ ਆਏ ਅਤੇ ਦੀਪਕ ਚਹਰ ਦੀ ਪਹਿਲੀ ਗੇਂਦ ਦਾ ਸਾਹਮਣਾ ਕਰਨ ਨੂੰ ਖੜੇ ਹੋਏ। ਹਾਲੇ ਧਵਨ ਨੇ ਕ੍ਰੀਜ਼ 'ਤੇ ਨਜ਼ਰ ਟਿਕਾਈ ਹੀ ਨਹੀਂ ਸੀ ਕਿ ਉਸ ਨੂੰ ਦੀਪਕ ਨੇ ਗੁੱਡਲੇਂਥ ਸੁੱਟਦੇ ਹੋਏ ਬੋਲਟ ਕਰ ਦਿੱਤਾ। ਧਵਨ ਦੀ ਕਿਸਮਤ ਹੀ ਖਰਾਬ ਰਹੀ ਕਿਉਂਕਿ ਉਸ ਨੇ ਗੇਂਦ ਦਾ ਪਿੱਛਾ ਕਰਦੇ ਹੋਏ ਬੱਲਾ ਆਫ ਸਾਇਟ ਵਲੋਂ ਜ਼ਿਆਦਾ ਘੁਮਾ ਦਿੱਤਾ। ਗੇਂਦ ਜਲਦੀ ਹੀ ਸਵਿੰਗ ਹੋਈ ਅਤੇ ਅੰਦਰੂਨੀ ਕਿਨਾਰਾ ਲਗ ਕੇ ਵਿਕਟਾਂ 'ਚ ਜਾ ਲੱਗੀ।
ਪੂਰੀ ਸੀਜ਼ਨ ਧਵਨ ਦਾ ਬੱਲਾ ਚੱਲਿਆ ਪਰ ਇਸ ਖਾਸ ਮੈਚ 'ਤੇ ਉਸ ਦਾ ਜੀਰੋ 'ਤੇ ਆਊਟ ਹੋਣਾ ਠੀਕ ਨਹੀਂ ਰਿਹਾ। ਧਵਨ 39.72 ਦੀ ਔਸਤ ਨਾਲ 14 ਮੈਚਾਂ 'ਚ 437 ਦੌੜਾਂ ਬਣਾ ਚੁੱਕੇ ਹਨ ਜਿਸ 'ਚ 4 ਅਰਧ ਸੈਂਕੜੇ ਵੀ ਸ਼ਾਮਲ ਹਨ।