ਸਾਬਕਾ ਫਰਾਟਾ ਚੈਂਪੀਅਨ ਬੋਲਟ ਦੀ ਮੰਗੇਤਰ ਜਲਦ ਬਣੇਗੀ ਮਾਂ

03/20/2020 1:45:45 PM

ਨਵੀਂ ਦਿੱਲੀ — ਦੁਨੀਆ ਦਾ ਸਭ ਤੋਂ ਤੇਜ਼ ਫਰਾਟਾ ਦੌੜਾਕ ਜਮੈਕਾ ਦਾ ਓਸੈਨ ਬੋਲਟ ਜੋ ਵੀ ਕਰਦਾ ਹੈ, ਵਿਲੱਖਣ ਅੰਦਾਜ਼ ਵਿਚ ਕਰਦਾ ਹੈ। ਜਨਵਰੀ ਵਿਚ ਉਸਨੇ ਇੰਸਟਾਗ੍ਰਾਮ ’ਤੇ ਆਪਣੇ 93 ਲੱਖ ਫਾਲੋਅਰਜ਼ ਦੇ ਨਾਲ ਪਿਤਾ ਬਣਨ ਦੀ ਖੁਸ਼ਖਬਰੀ ਸਾਂਝੀ ਕੀਤੀ ਸੀ। ਹੁਣ ਉਸਨੇ ਕਿੰਗਸਟਨ ਦੇ ਫਾਈਵ ਸਟਾਰ ਹੋਟਲ ਵਿਚ ਆਲੀਸ਼ਾਨ ਪਾਰਟੀ ਵਿਚ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਐਲਾਨ ਕੀਤਾ ਕਿ ਉਨ੍ਹਾਂ ਦੇ ਘਰ ਵਿਚ ਬੇਟੀ ਆਉਣ ਵਾਲੀ ਹੈ। ਉਸ ਨੇ ਆਪਣੀ ਮੰਗੇਤਰ ਕਾਸੀ ਬੈਨੇਟ ਨਾਲ ਪਾਰਟੀ ਵਿਚ ਧਮਾਕੇਦਾਰ ਅੰਦਾਜ਼ ਵਿਚ ਐਂਟਰੀ ਕੀਤੀ।

ਟਿਕਟਾਕ ਵੀਡੀਓ ਵਿਚ ਉਸ ਨੇ ਕਾਸੀ  ਨੂੰ ਕਿੱਸ ਕਰਦੇ ਹੋਏ ਤਸਵੀਰ ਸਮੇਤ ਕਈ ਫੋਟੋਆਂ ਦਾ ਸਲਾਈਡ ਸ਼ੋਅ ਪੋਸਟ ਕੀਤਾ। ਆਪਣੀ ਜੈਕੇਟ ’ਤੇ ਉਸ ਨੇ ਪ੍ਰੈਜ਼ੀਡੈਂਟ ਨੂੰ ਕੱਟ ਕੇ ‘ਗਰਲਸ ਡੈਡ’ ਲਿਖ ਲਿਆ ਹੈ। ਜਨਵਰੀ ਵਿਚ ਬੋਲਟ ਨੇ ਲਾਲ ਰੰਗ ਦੇ ਲੰਬੇ ਗਾਊਨ ਵਿਚ ਸਮੁੰਦਰ ਕੰਢੇ ਮੌਜੂਦ ਆਪਣੀ ਮੰਗੇਤਰ ਕਾਸੀ ਬੈਨੇਟ ਦੀਆਂ ਕਈ ਫੋਟੋਆਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਵਿਚ ਕਾਸੀ ਦੇ ਪੇਟ ਦਾ ਉਭਾਰ ਸਾਫ ਨਜ਼ਰ ਆਇਆ। ਹਰ ਫੋਟੋ ਦੇ ਨਾਲ ਉਸਨੇ ਵੱਖ ਕੈਪਸ਼ਨ ਲਿਖੀ। ਪਹਿਲਾਂ ਵਿਚ ਹੀ ਗੋਲਡ ਬੇਬੀ ਜਲਦ ਆਉਣ ਵਾਲਾ ਹੈ। ਦੂਜੀ ਤਸਵੀਰ ਦੇ ਨਾਲ ਲਿਖਿਆ, ‘‘ਸਾਡਾ ਸਭ ਤੋਂ ਵੱਡਾ ਆਸ਼ੀਰਵਾਦ।’’

ਬੋਲਟ ਰੀਓ ਓਲੰਪਿਕ ਵਿਚ ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਬਾਅਦ ਬ੍ਰਾਜ਼ੀਲ ਬਾਰ ਗਰਲ ਜੂਡੀ ਦੁਰਾਂਤੇ  ਨਾਲ ਰਾਤ ਬਿਤਾਉਣ ’ਤੇ ਚਰਚਾਵਾਂ ਵਿਚ ਸੀ ਪਰ ਰੀਓ ਤੋਂ ਪਰਤਦੇ ਹੀ ਉਸ ਨੇ ਬੈਨੇਟ ਨਾਲ ਮੰਗਣੀ ਦਾ ਐਲਾਨ ਕੀਤਾ ਸੀ। 

Davinder Singh

This news is Content Editor Davinder Singh