ਸਚਿਨ ਦੀ ਫਿਲਮ ਦੇਖ ਭਾਵੁਕ ਹੋਏ ਬਾਲੀਵੁੱਡ, ਬਿਗ ਬੀ ਬੋਲੇ-''ਉਸ ਦੇਸ਼ ਦਾ ਵਾਸੀ ਹਾਂ, ਜਿਸ ਦੇਸ਼ ''ਚ ਸਚਿਨ ਵਹਿੰਦਾ ਹੈ''

05/26/2017 4:58:51 PM

ਨਵੀਂ ਦਿੱਲੀ— ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਜੀਵਨ 'ਤੇ ਆਧਾਰਿਤ ਫਿਲਮ 'ਸਚਿਨ ਏ ਬੀਲੀਅਨ ਡ੍ਰੀਮਜ਼' ਦਾ ਬੁੱਧਵਾਰ ਨੂੰ ਮੁੰਬਈ 'ਚ ਪ੍ਰੀਮੀਅਰ ਹੋਇਆ। ਪ੍ਰੀਮੀਅਰ ਦੇ ਮੌਕੇ 'ਤੇ ਫਿਲਮ ਦੇਖਣ ਲਈ ਅਭਿਨੇਤਾ ਅਮਿਤਾਭ ਬਚਨ, ਆਮਿਰ ਖਾਨ, ਸ਼ਾਹਰੁਖ ਖਾਨ ਅਤੇ ਪੂਰੀ ਭਾਰਤੀ ਟੀਮ ਮੌਜੂਦ ਸੀ।

ਫਿਲਮ ਦੇਖਣ ਦੇ ਬਾਅਦ ਅਭਿਨੇਤਾ ਅਮਿਤਾਭ ਬਚਨ ਨੇ ਟਵਿੱਟਰ 'ਤੇ ਸਚਿਨ ਦੀ ਖਾਸ ਅੰਦਾਜ਼ 'ਚ ਤਾਰੀਫ ਕਰਦੇ ਹੋਏ ਲਿਖਿਆ, ''ਬੀਤੀ ਰਾਤ 'ਸਚਿਨ ਏ ਬੀਲੀਅਨ ਡ੍ਰੀਮਜ਼' ਦੇਖੀ ਤੇ ਮੈਨੂੰ ਮਾਣ ਹੈ ਕਿ ਮੈਂ ਉਸ ਦੇਸ਼ ਦਾ ਵਾਸੀ ਹਾਂ ਜਿਸ ਦੇਸ਼ 'ਚ ਸਚਿਨ ਵਹਿੰਦਾ ਹੈ।''

ਇਸ ਖਾਸ ਮੌਕੇ 'ਤੇ ਆਮਿਰ ਖਾਨ ਨੇ ਕਿਹਾ ਕਿ ਸਚਿਨ ਦੀ ਇਹ ਫਿਲਮ ਤੁਹਾਨੂੰ ਭਾਵੁਕ ਕਰ ਦੇਵੇਗੀ।

ਆਮਿਰ ਨੇ ਕਿਹਾ, ''ਮੈਂ ਹਮੇਸ਼ਾ ਤੋਂ ਹੀ ਸਚਿਨ ਦਾ ਬਹੁਤ ਵੱਡਾ ਫੈਨ ਰਿਹਾ ਹਾਂ, ਮੈਂ ਸਚਿਨ ਦੀ ਇਹ ਫਿਲਮ ਦੇਖ ਲਈ ਹੈ। ਕਿਸੇ ਵੀ ਸਚਿਨ ਫੈਨ ਲਈ ਇਹ ਜ਼ਜਬਾਤੀ ਫਿਲਮ ਹੈ। ਉਨ੍ਹਾਂ ਦੀ ਜ਼ਿੰਦਗੀ 'ਚ ਜੋ ਵੀ ਮਹੱਤਵਪੂਰਨ ਬਦਲਾਅ ਆਏ ਹਨ। ਉਨ੍ਹਾਂ ਤੋਂ ਅਸੀਂ ਪ੍ਰੇਰਣਾ ਲੈ ਸਕਦੇ ਹਾਂ। ਫਿਲਮ 'ਚ ਉਨ੍ਹਾਂ ਦੀ ਇਕ ਲਾਸਟ ਸਪੀਚ ਹੈ ਜੋ ਸਾਰਿਆਂ ਨੂੰ ਭਾਵੁਕ ਕਰ ਦੇਵੇਗੀ। ਮੈਂ ਇਸ ਫਿਲਮ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਹਾਂ। ਮੈਨੂੰ ਯਕੀਨ ਹੈ ਕਿ ਇਹ ਫਿਲਮ ਬਹੁਤ ਹੀ ਕਾਮਯਾਬ ਹੋਵੇਗੀ ਤੇ ਲੋਕਾਂ ਨੂੰ ਬਹੁਤ ਪਸੰਦ ਆਵੇਗੀ।''

ਕਪਿਲ ਦੇਵ—