ਬਲੇਡ ਰਨਰ ਪਿਸਟੋਰੀਅਸ ਦੀ ਜੇਲ ''ਚ ਹੋਈ ਲੜਾਈ

12/13/2017 2:02:52 AM

ਜੌਹਾਨਸਬਰਗ — ਆਪਣੀ ਪ੍ਰੇਮਿਕਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦੁਨੀਆ ਦੇ ਮਸ਼ਹੂਰ 'ਬਲੇਡ ਰਨਰ' ਆਸਕਰ ਪਿਸਟੋਰੀਅਸ ਦਾ ਜੇਲ ਦੀਆਂ ਸਲਾਖਾਂ ਪਿੱਛੇ ਵੀ ਕਾਫੀ ਖਰਾਬ ਸਮਾਂ ਬੀਤ ਰਿਹਾ ਹੈ ਤੇ ਖਬਰ ਹੈ ਕਿ ਸਾਥੀ ਕੈਦੀ ਨਾਲ ਹੋਈ ਲੜਾਈ 'ਚ ਉਸ ਨੂੰ ਸੱਟਾਂ ਲੱਗੀਆਂ ਹਨ। ਜੇਲ ਦੇ ਬੁਲਾਰੇ ਨੇ ਮੰਗਲਵਾਰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਦੱਖਣੀ ਅਫਰੀਕੀ ਦੌੜਾਕ ਪਿਸਟੋਰੀਅਸ ਫਿਲਹਾਲ ਜੇਲ 'ਚ ਬੰਦ ਹੈ ਤੇ ਉਥੇ ਫੋਨ ਦੀ ਵਰਤੋਂ ਨੂੰ ਲੈ ਕੇ ਉਸ ਦੀ ਸਾਥੀ ਕੈਦੀ ਨਾਲ ਲੜਾਈ ਹੋ ਗਈ, ਜਿਸ 'ਚ ਉਸ ਨੂੰ ਸੱਟਾਂ ਲੱਗੀਆਂ। ਕੈਦੀਆਂ ਨੇ ਪਿਸਟੋਰੀਅਸ ਦੇ ਦੇਰ ਤਕ ਫੋਨ 'ਤੇ ਗੱਲ ਕਰਨ 'ਤੇ ਨਾਰਾਜ਼ਗੀ ਪ੍ਰਗਟਾਈ ਸੀ, ਜਿਸ ਤੋਂ ਬਾਅਦ ਲੜਾਈ ਹੋਈ।