Birthday Special : ਫੁੱਟਬਾਲ ਟੀਮ ਤੋਂ ਜ਼ਿਆਦਾ ਸੀ ਰੋਨਾਲਡੋ ਦੀ ਗਰਲਫ੍ਰੈਂਡ ਦੀ ਸੰਖਿਆ, ਦੇਖੋਂ ਲਿਸਟ

02/05/2020 10:49:57 PM

ਜਲੰਧਰ— ਫੁੱਟਬਾਲ ਦੇ ਸਭ ਤੋਂ ਵੱਡੇ ਸਟਾਰ ਕ੍ਰਿਸਟੀਆਨੋ ਰੋਨਾਲਡੋ 35 ਸਾਲ ਦੇ ਹੋ ਗਏ ਹਨ। ਰੋਨਾਲਡੋ ਨੇ ਆਪਣਾ ਜਨਮਦਿਨ ਬੱਚਿਆਂ ਤੇ ਮੰਗੇਤਰ ਜਾਰਜੀਨਾ ਰੋਡਿਰਗਜ਼ ਦੇ ਨਾਲ ਮਨਾਇਆ। ਜਵਾਨੀ ਤੋਂ ਹੁਣ ਤੱਕ ਰੋਨਾਲਡੋ ਲੜਕੀਆਂ 'ਚ ਬਹੁਤ ਫੇਮਸ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸੁਪਰਮਾਡਲ ਤੋਂ ਲੈ ਕੇ ਰਾਜਸੀ ਘਰਾਣੇ ਦੀਆਂ ਲੜਕੀਆਂ ਨੂੰ ਡੇਟ ਦਿੱਤੀ। ਦੱਸਿਆ ਜਾਂਦਾ ਹੈ ਕਿ 2002 ਤੋਂ ਲੈ ਕੇ 2018 ਤੱਕ ਰੋਨਾਲਡੋ ਦੀ ਗਰਲਫ੍ਰੈਂਡ ਦੀ ਸੰਖਿਆ ਕਿਸੇ ਟੀਮ ਦੇ ਫੁੱਟਬਾਲ ਖਿਡਾਰੀਆਂ ਤੋਂ ਵੀ ਜ਼ਿਆਦਾ ਸੀ। ਰੂਸੀ ਸੁੰਦਰੀ ਸੁਪਰਮਾਡਲ ਇਰੀਨਾ ਸ਼ਯਾਕ ਦੇ ਨਾਲ ਹੀ ਸਿਰਫ ਉਨ੍ਹਾਂ ਨੇ 5 ਸਾਲ ਬਿਤਾਏ ਜਦਕਿ ਬਾਕੀ ਸੁੰਦਰੀਆਂ ਦੇ ਨਾਲ ਤਾਂ ਉਸਦਾ ਰਿਲੇਸ਼ਨ ਜ਼ਿਆਦਾ ਤੋਂ ਜ਼ਿਆਦਾ 6 ਮਹੀਨੇ ਤੱਕ ਹੀ ਚੱਲਿਆ। ਰੋਨਾਲਡੋ ਹੁਣ ਮਾਡਲ ਫਿੱਟਨੈੱਸ ਟ੍ਰੇਨਰ ਜਾਰਜੀਨਾ ਰੋਡਿਰਗਜ਼ ਨੂੰ ਡੇਟ ਕਰ ਰਹੇ ਹਨ। 
ਕਰੀਨਾ ਫੈਰੋ— ਫੁੱਟਬਾਲ ਦੁਨੀਆ 'ਚ ਛਾ ਜਾਣ ਤੋਂ ਪਹਿਲਾਂ ਰੋਨਾਲਡੋ ਪੁਰਤਗਾਲ ਦੀ ਇਕ ਮਾਡਲ ਕਰੀਨਾ ਫੈਰੋ ਨੂੰ ਡੇਟ ਕਰ ਰਹੇ ਸਨ। ਰੋਨਾਲਡੋ ਇਸ ਮਾਡਲ ਦੇ ਨਾਲ 2002 'ਚ ਕਈ ਪ੍ਰਸਿੱਧ ਜਗ੍ਹਾਂ ਤੇ ਬੀਚ 'ਤੇ ਆਰਾਮ ਕਰਦੇ ਦੇਖੇ ਗਏ ਸਨ।

PunjabKesari
ਜਾਰਡਨ ਜਾਰਡੇਲ— ਬ੍ਰਾਜ਼ੀਲ ਮੂਲ ਦੀ ਇਸ ਮਾਡਲ ਦੇ ਨਾਲ ਰੋਨਾਲਡੋ 2003 'ਚ ਦੇਖੇ ਗਏ ਸਨ। ਰੋਨਾਲਡੋ ਹੁਣ ਲਿਸਬੋਨ ਟੀਮ ਵਲੋਂ ਖੇਡਦੇ ਸਨ। ਜਦਕਿ ਜਾਰਡਨ ਲਿਸਬੋਨ ਟੀਮ ਦੀ ਫੈਨਸ ਹੋਣ ਦੇ ਚਲਦੇ ਰੋਨਾਲਡੋ ਨੂੰ ਪਸੰਦ ਕਰਨ ਲੱਗੀ ਸੀ।

PunjabKesari
ਮੇਰਚੇ ਰੋਮੇਰੋ— ਪੁਰਤਗਾਲ ਦੀ ਮਾਡਲ ਮੇਰਚੇ ਰੋਮਰੋ ਦੇ ਨਾਲ ਰੋਨਾਲਡੋ 2005 ਤੋਂ ਲੈ ਕੇ ਸਤੰਬਰ 2006 ਤੱਕ ਦੇਖੇ ਗਏ ਸਨ। ਰੋਮਰੋ ਟੀ. ਵੀ. ਸ਼ੌਅ ਪ੍ਰੇਜੇਂਟੇਨਰ ਸੀ। ਉਹ ਕੁਝ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਡੇਟਿੰਗ ਦੇ ਸਮੇਂ ਰੋਮਰੋ ਰੋਨਾਲਡੋ ਤੋਂ 9 ਸਾਲ ਵੱਡੀ ਸੀ।

PunjabKesari
ਸੋਰਾਇਆ ਚੇਸ— ਪੁਰਤਗਾਲ ਦੀ ਹੀ ਮਾਡਲ ਸੋਰਾਇਆ ਚੇਸ ਰੋਨਾਲਡੋ ਦਾ ਰੋਮਰੋ ਤੋਂ ਬਾਅਦ ਅਗਲਾ ਪਿਆਰ ਬਣੀ। ਮੋਰਾਇਆ ਵਧੀਆ ਅਭਿਨੇਤਰੀ ਵੀ ਹੈ। ਕਾਲ ਗਰਲ ਫਿਲਮ 'ਚ ਉਸਦਾ ਰੋਲ ਬਹੁਤ ਪਸੰਦ ਕੀਤਾ ਗਿਆ ਸੀ।

PunjabKesari
ਮੀਆ ਉਦਾਕੇਨ— ਮਾਰਚ 2006 'ਚ ਰੋਨਾਲਡੋ ਪੁਰਤਗਾਲ ਦੀ ਹੀ ਮਾਡਲ ਮੀਆ ਉਦਾਕੇਨ ਦੇ ਨਾਲ ਦੇਖੇ ਗਏ ਸਨ। ਦੱਸਿਆ ਜਾਂਦਾ ਹੈ ਕਿ ਉਹ ਰੋਨਾਲਡੋ ਦੀ ਫੈਮਿਲੀ ਫ੍ਰੈਂਡਸ 'ਚੋਂ ਇਕ ਸੀ। ਉਹ ਉਸ ਸਮੇਂ 18 ਸਾਲ ਦੀ ਸੀ ਜਦਕਿ ਉਸਦੀ ਰੋਨਾਲਡੋ ਦੇ ਨਾਲ ਨਜ਼ਦੀਕੀਆਂ ਦੀ ਖਬਰ ਉੱਡੀ ਸੀ।

PunjabKesari
ਜੈਮਾ ਸਤੋਰੇਯ— ਜੈਮਾ ਦੇ ਨਾਲ ਰੋਨਾਲਡੋ ਦੀਆਂ ਨਜ਼ਦੀਕੀਆਂ ਬਹੁਤ ਝਗੜੇ ਵਾਲੀਆਂ ਸਨ। ਦੱਸਿਆ ਜਾਂਦਾ ਹੈ ਕਿ ਜੈਮਾ ਅਭਿਨੇਤਰੀ ਹੋਣ ਦੇ ਨਾਲ ਅਸਕੋਰਟ ਦੀ ਭੂਮੀਕਾ ਵੀ ਨਿਭਾਈ ਸੀ।

PunjabKesari
ਟਾਈਅਸ ਕਨਿੰਘਮ— ਦਰਅਸਲ ਜੈਮਾ ਦੇ ਨਾਲ ਇਕ ਪੂਲ ਸਾਈਡ ਪਾਰਟੀ ਦੇ ਕਾਰਨ ਰੋਨਾਲਡੋ ਵਿਵਾਦ 'ਚ ਆਏ ਸਨ। ਇਸ ਪਾਰਟੀ 'ਚ ਟਾਈਅਸ ਕਮਿੰਘਮ ਆਪਣੀ 2 ਹੋਰ ਦੋਸਤਾਂ ਦੇ ਨਾਲ ਮੌਜੂਦ ਸੀ। ਟਾਈਅਸ ਨੇ ਦੋਸ਼ ਲਗਾਇਆ ਸੀ ਕਿ ਰੋਨਾਲਡੋ ਨੇ ਜਿਸ ਤਰ੍ਹਾਂ ਦਾ ਉਸਦੇ ਨਾਲ ਵੀਹੇਵੀਅਰ ਕੀਤਾ, ਉਹ ਗਲਤ ਸੀ।

PunjabKesari
ਜੇਮਾ ਏਟਕਿੰਸਨ— ਬ੍ਰਿਟਿਸ਼ ਸੁਪਰਮਾਡਲ ਜੇਮਾ ਦੇ ਨਾਲ ਰੋਨਾਲਡੋ ਜਨਵਰੀ 2007 'ਚ ਦੇਖੇ ਹਏ ਸਨ। ਉਸਦਾ ਰਿਲੇਸ਼ਨਸ਼ਿਪ ਬਹੁਤ ਛੋਟਾ ਸੀ। ਦੋਵੇਂ ਹੀ ਇਕ-ਦੂਜੇ ਦੇ ਨਾਲ ਰਿਸ਼ਤੇ ਨੂੰ ਨਕਾਰਦੇ ਨਜ਼ਰ ਆਏ ਸਨ।

PunjabKesari
ਬਿਪਾਸ਼ਾ ਬਾਸੂ— 2007 'ਚ ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਾਸੂ ਦਾ ਰੋਨਾਲਡੋ ਦੇ ਨਾਲ ਲਿਪਲਾਕ ਵੀ ਚਰਚਾ ਦਾ ਵਿਸ਼ਾ ਬਣਇਆ ਹੋਇਆ ਸੀ। ਬਿਪਾਸ਼ਾ ਉਨ੍ਹਾਂ ਦਿਨ੍ਹਾਂ 'ਚ ਜਾਨ ਅਬਰਾਹਮ ਨੂੰ ਡੇਟ ਕਰ ਰਹੀ ਸੀ। ਰੋਨਾਲਡੋ ਨਾਲ ਉਸਦੀਆਂ ਕਈ ਨਜ਼ਦੀਕੀਆਂ 'ਤੇ ਕਈ ਸਵਾਲ ਖੜ੍ਹੇ ਹੋਏ ਸਨ। ਹਾਲਾਂਕਿ ਬਿਪਾਸ਼ਾ ਨੇ ਰੋਨਾਲਡੋ ਨੂੰ ਸਿਰਫ ਵਧੀਆ ਦੋਸਤ ਦਾ ਨਾਮ ਦਿੱਤਾ ਸੀ।

PunjabKesari
ਨੇਰੇਡਾ ਗੈਲਾਰਡੋ— ਸਪੇਨ ਮੂਲ ਦੀ ਮਾਡਲ ਨੇਰੇਡਾ 2008 ਦੇ ਆਖਰ 'ਚ ਰੋਨਾਲਡੋ ਦੇ ਨਾਲ ਦੇਖੀ ਗਈ ਸੀ। ਦੋਵੇਂ ਇਕ-ਦੂਜੇ ਨਾਲ ਛੁੱਟੀਆਂ ਬਿਤਾਉਂਦੇ ਹੋਏ ਦੇਖੇ ਗਏ ਸਨ।

PunjabKesari
ਪੈਰਿਸ ਹਿਲਟਨ— 2009 'ਚ ਜਦੋਂ ਰੋਨਾਲਡੋ ਨੇ ਰਿਕਾਰਡ ਡੀਲ 'ਤੇ ਰਿਆਲ ਮੈਡ੍ਰਿਡ ਨੂੰ ਜੁਆਇਨ ਕੀਤਾ ਸੀ ਉਹ ਅਮਰੀਕੀ ਸੈਲਿਬ੍ਰਿਟੀ ਪੈਰਿਸ ਹਿਲਟਨ ਦੇ ਨਾਲ ਦੇਖੇ ਜਾਣ ਲੱਗੇ। ਦੋਵਾਂ 'ਚ ਦਰਾਰ ਇਕ ਤੇ ਫੁੱਟਬਾਲਰ ਡਾਗ ਰੇਨਹਾਰਟ ਦੇ ਕਾਰਨ ਪਈ ਸੀ।

PunjabKesari
ਕਿਮ ਕਾਰਦਸ਼ੀਆਂ— 2010 'ਚ ਰੋਨਾਲਡੋ ਦੀ ਮਸ਼ਹੂਰ ਟੀ. ਵੀ. ਅਭਿਨੇਤਰੀ, ਮਾਡਲ, ਕਿਮ ਕਾਰਦਸ਼ੀਆਂ ਦੇ ਨਾਲ ਨਜ਼ਦੀਕੀਆਂ ਦੀ ਖਬਰ ਵੀ ਸਾਹਮਣੇ ਆਈ ਸੀ।

PunjabKesari
ਇਰੀਨਾ ਸ਼ਾਇਕ— ਰੂਸੀ ਸੁਪਰਮਾਡਲ ਇਰੀਨਾ ਸ਼ਾਇਕ ਦੇ ਨਾਲ ਰੋਨਾਲਡੋ ਨੇ 2010 ਤੋਂ ਲੈ ਕੇ 2015 ਤੱਕ ਦਾ ਸਮਾਂ ਬਤੀਤ ਕੀਤਾ। ਚਰਚਾਂ ਸੀ ਕਿ ਦੋਵੇਂ ਵਿਆਹ ਕਰ ਸਕਦੇ ਹਨ ਪਰ ਅਚਾਨਕ ਉਨ੍ਹਾਂ ਨੇ ਅਲੱਗ ਹੋਣ ਦਾ ਫੈਸਲਾ ਕਰ ਲਿਆ। ਦੱਸਿਆ ਜਾਂਦਾ ਹੈ ਕਿ ਇਰੀਨਾ ਨੇ ਰੋਨਾਲਡੋ ਦੀ ਨਕਲ ਕਰਦੇ ਹੋਏ ਫੜ੍ਹ ਲਿਆ ਸੀ।

PunjabKesari
ਲੂਸੀਆ ਵਿੱਲੋਨ— ਇਰੀਨਾ ਤੋਂ ਬਾਅਦ ਰੋਨਾਲਡੋ ਦੀ ਜ਼ਿੰਦਗੀ 'ਚ ਲੂਸੀਆ ਵਿੱਲੋਨ ਆਈ। ਸਪੇਨਿਸ਼ ਟੀ. ਵੀ. ਰਿਪੋਟਰ ਕਈ ਜਨਤਕ ਜਗ੍ਹਾਂ 'ਤੇ ਰੋਨਾਲਡੋ ਨਾਲ ਦੇਖੀ ਗਈ ਸੀ।

PunjabKesari
ਜਾਰਜੀਨਾ ਰੋਡਿਰਗਜ਼— ਲੂਸੀਆ ਤੋਂ ਬਾਅਦ ਰੋਨਾਲਡੋ ਹੁਣ ਜਾਰਜੀਨਾ ਰੋਡਿਰਗਜ ਦੇ ਨਾਲ ਰਹਿ ਰਹੇ ਹਨ। ਜਾਰਜੀਨਾ ਨਾਲ ਉਹ ਨਵੰਬਰ 2016 ਤੋਂ ਰਿਲੇਸ਼ਨਸ਼ਿਪ 'ਚ ਹੈ। ਦੋਵੇਂ ਮੰਗਣੀ ਵੀ ਕਰ ਚੁੱਕੇ ਹਨ।

PunjabKesari
ਇਸ ਦੇ ਨਾਲ ਵੀ ਰੋਨਾਲਡੋ ਦੇ ਅਫੇਅਰ ਦੀ ਚਰਚਾ ਰਹੀ
ਚਿਲੀ ਦੀ ਮਾਡਲ ਡੇਨੀਅਲਾ ਸ਼ਾਵੇਜ
ਪੁਰਤਗਾਲੀ ਮਾਡਲ ਮੇਲਾਨੀ ਮਾਰਟਿਸ
ਮੋਰਕਕੋ ਦੀ ਮਾਡਲ ਅਮਲ ਸੇਬਰ
ਅਮਰੀਕੀ ਮਾਡਲ ਅਲੇਸੀਆ ਰੀਬੇਨਕੋਵਾ
ਕੋਲੰਬੀਆਈ ਮਾਡਲ ਨਤਾਲੀ ਰਿਨਕੋਨ
ਇਤਾਲਵੀ ਮਾਡਲ ਅਲੇਸੀਆ ਰਿਨਕੋਨ
ਇਤਾਲਵੀ ਮਾਡਲ ਅਲੇਸੀਆ ਟੇਡੇਤੀ
ਡੇਨਿਸ਼ ਮਾਡਲ ਮੇਜਾ ਡਾਰਵਿਗ
ਬਲਗੇਰੀਆਈ ਮਾਡਲ ਨਿਕੋਲੇਟਾ ਲੋਜਾਨੋਵਾ
ਪੁਰਤਗਾਲੀ ਅਭਿਨੇਤਰੀ ਰੀਤਾ ਪਰੇਰਾ
ਬ੍ਰਾਜ਼ੀਲੀਆਈ ਮਾਡਲ ਐਡ੍ਰੇਸ ਉਰਾਚ
ਪੁਰਤਗਾਲੀ ਗਾਇਕਾ ਲੁਸੀਆਨਾ ਅਬਰੁ
ਅਮਰੀਕੀ ਮਾਡਲ ਡੇਨੀਅਲਾ ਗ੍ਰੇਸ ਕੋਲੰਬੀਆ

 

Gurdeep Singh

Content Editor

Related News