Birthday Girl: ਸ਼ੈਫਾਲੀ ਵਰਮਾ ਦੇ ਨਾਂ ਟੀ-20 ''ਚ ਦਰਜ ਹੈ ਵਿਸ਼ਵ ਰਿਕਾਰਡ

01/28/2020 8:55:07 PM

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਸ਼ੈਫਾਲੀ ਵਰਮਾ ਮੰਗਲਵਾਰ ਨੂੰ 16 ਸਾਲ ਦੀ ਹੋ ਗਈ। ਅੰਤਰਰਾਸ਼ਟਰੀ ਕ੍ਰਿਕਟ 'ਚ ਅਰਧ ਸੈਂਕੜਾ ਬਣਾਉਣ ਵਾਲੀ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਸ਼ੈਫਾਲੀ ਨੂੰ ਭਾਰਤੀ ਟੀਮ ਦੇ ਭਵਿੱਖ ਦਾ ਸਿਤਾਰਾ ਮੰਨਿਆ ਜਾ ਰਿਹਾ ਹੈ। ਸ਼ੈਫਾਲੀ ਨੇ ਸਤੰਬਰ 2019 ਨੂੰ ਦੱਖਣੀ ਅਫਰੀਕਾ ਵਿਰੁੱਧ ਭਾਰਤ ਦੇ ਲਈ ਟੀ-20 ਆਈ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਨਾਲ ਹੀ ਉਹ ਟੀ-20 ਮੈਚ 'ਚ ਭਾਰਤ ਦੇ ਲਈ ਖੇਡਣ ਵਾਲੀ ਸਭ ਤੋਂ ਘੱਟ ਉਮਰ ਦੀ ਮਹਿਲਾ ਬਣ ਗਈ ਸੀ।


ਸ਼ੈਫਾਲੀ ਦੇ ਲਈ ਵੈਸਟਇੰਡੀਜ਼ ਦਾ ਦੌਰਾ ਕਰੀਅਰ ਦਾ ਵੱਡਾ ਮੀਲ ਪੱਥਰ ਸਾਬਤ ਹੋਇਆ ਸੀ। ਨਵੰਬਰ 2019 'ਤ ਉਸ ਨੇ ਵੈਸਟਇੰਡੀਜ਼ ਵਿਰੁੱਧ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਘੱਟ ਉਮਰ 'ਚ ਅਰਧ ਸੈਂਕੜਾ ਬਣਾਉਣ ਵਾਲੀ ਮਹਿਲਾ ਬਣਨ ਦਾ ਮਾਣ ਹਾਸਲ ਕੀਤਾ ਸੀ। ਸ਼ੈਫਾਲੀ ਨੇ ਇਸ ਸੀਰੀਜ਼ ਦੇ 5 ਮੈਚਾਂ 'ਚ 158 ਦੌੜਾਂ ਬਣਾਈਆਂ ਸਨ। ਉਹ 'ਮਹਿਲਾ ਆਫ ਦਿ ਸੀਰੀਜ਼' ਵੀ ਬਣੀ ਸੀ। ਹੁਣ ਉਹ ਆਸਟਰੇਲੀਆ 'ਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਦੇ ਲਈ ਵੀ ਭਾਰਤੀ ਟੀਮ 'ਚ ਜਗ੍ਹਾ ਬਣਾ ਚੁੱਕੀ ਹੈ।


ਸ਼ੈਫਾਲੀ ਹੁਣ ਤਕ 9 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੀ ਹੈ। ਇਸ 'ਚ ਉਸਦੇ ਨਾਂ 27 ਦੀ ਔਸਤ ਨਾਲ 222 ਦੌੜਾਂ ਦਰਜ ਹਨ। ਖਾਸ ਗੱਲ ਇਹ ਹੈ ਕਿ ਇਸ 16 ਸਾਲ ਦੀ ਖਿਡਾਰਨ ਨੇ ਇੰਨੀਆਂ ਦੌੜਾਂ ਬਣਾਉਣ ਦੇ ਲਈ 25 ਚੌਕੇ ਤੇ 10 ਛੱਕੇ ਲਗਾਏ ਹਨ। ਉਸਦੀ ਸਟਰਾਈਕ ਰੇਟ ਇਸ ਸਮੇਂ 142 ਚੱਲ ਰਹੀ ਹੈ।

Gurdeep Singh

This news is Content Editor Gurdeep Singh