ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਬਾਈਕਾਟ ਨਹੀਂ ਕਰੇਗਾ ਆਈ. ਓ. ਏ.

12/31/2019 12:53:21 AM

ਨਵੀਂ ਦਿੱਲੀ— ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਸੋਮਵਾਰ ਨੂੰ ਨਿਸ਼ਾਨੇਬਾਜ਼ੀ ਨੂੰ ਹਟਾਏ ਜਾਣ ਨੂੰ ਲੈ ਕੇ 2022 ਬਰਮਿੰਘਮ ਖੇਡਾਂ ਦੇ ਬਾਈਕਾਟ ਦੀ ਧਮਕੀ ਵਾਪਸ ਲੈ ਲਈ ਅਤੇ ਨਾਲ ਹੀ ਐਲਾਨ ਕੀਤਾ ਕਿ ਦੇਸ਼ 2026 ਜਾਂ 2030 ਖੇਡਾਂ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਪੇਸ਼ ਕਰੇਗਾ। ਓਲੰਪਿਕ ਖੇਡਾਂ ਦੀ ਦੇਸ਼ ਵਿਚ ਚੋਟੀ ਦੀ ਸੰਸਥਾ ਆਈ. ਓ. ਏ. ਹੁਣ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦੀ ਜ਼ਰੂਰੀ ਮਨਜ਼ੂਰੀ ਲੈਣ ਲਈ ਸਰਕਾਰ ਨਾਲ ਸੰਪਰਕ ਕਰੇਗਾ। ਭਾਰਤ ਨੇ 2010 ਵਿਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਇਥੇ ਸਾਲਾਨਾ ਆਮ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ।  ਇਥੇ  ਸਾਲਾਨਾ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ।

Gurdeep Singh

This news is Content Editor Gurdeep Singh