ਬਰਮਿੰਘਮ ਰਾਸ਼ਟਰਮੰਡਲ ਖੇਡ 2022 ਇਕ ਦਿਨ ਬਾਅਦ 28 ਜੁਲਾਈ ਤੋਂ ਸ਼ੁਰੂ ਹੋਣਗੇ : ਆਯੋਜਕ

06/12/2020 2:11:57 AM

ਨਵੀਂ ਦਿੱਲੀ- ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਆਯੋਜਕਾਂ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਇਸ ਦੀ ਸ਼ੁਰੂਆਤ 'ਚ ਇਕ ਦਿਨ ਦੀ ਦੇਰੀ ਹੋਵੇਗੀ, ਜਿਸ ਦੌਰਾਨ ਇਹ 28 ਜੁਲਾਈ 2022 ਤੋਂ ਸ਼ੁਰੂ ਹੋਵੇਗਾ। ਇਸ ਬਦਲਾਅ ਨਾਲ ਖਿਡਾਰੀਆਂ ਨੂੰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਤੋਂ ਬਾਅਦ ਉਭਰਨ ਦਾ ਵਾਧੂ ਸਮਾਂ ਮਿਲ ਜਾਵੇਗਾ ਤੇ ਇਸ ਨਾਲ ਇਹ ਯੂਫਾ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਦੇ ਦਿਨ ਵੀ ਸ਼ੁਰੂ ਨਹੀਂ ਹੋਵੇਗਾ। ਰਾਸ਼ਟਰਮੰਡਲ ਐਥਲੈਟਿਕਸ ਮਹਾਸੰਘ (ਸੀ. ਜੀ. ਐੱਫ.) ਕਾਰਜਕਾਰੀ ਬੋਰਡ ਨੇ 2022 ਖੇਡਾਂ 'ਚ ਇਸ ਮਾਮੂਲੀ ਬਦਲਾਅ ਨੂੰ ਮਨਜੂਰੀ ਦੇ ਦਿੱਤੀ, ਜਿਸ ਨਾਲ ਇਸਦਾ ਆਯੋਜਨ ਹੁਣ 28 ਜੁਲਾਈ ਤੋਂ ਅੱਠ ਅਗਸਤ ਤੱਕ ਕੀਤਾ ਜਾਵੇਗਾ। ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਅਮਰੀਕਾ ਦੇ ਓਰੇਗੋਨ 'ਚ 15 ਤੋਂ 24 ਜੁਲਾਈ ਤੱਕ ਹੋਵੇਗੀ ਤੇ ਯੂਫਾ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਇੰਗਲੈਂਡ 'ਚ 6 ਤੋਂ 31 ਜੁਲਾਈ ਤੱਕ ਖੇਡੀ ਜਾਵੇਗੀ।
ਦੋਵੇਂ ਚੈਂਪੀਅਨਸ਼ਿਪ ਪਹਿਲਾਂ 2021 'ਚ ਆਯੋਜਿਤ ਕੀਤੇ ਜਾਣੇ ਸੀ ਪਰ ਕੋਵਿਡ-19 ਮਹਾਮਾਰੀ ਦੇ ਕਾਰਨ ਟੋਕੀਓ ਓਲੰਪਿਕ ਦੇ ਪ੍ਰੋਗਰਾਮ 'ਚ ਬਦਲਾਅ ਤੋਂ ਬਾਅਦ ਇਸ ਨੂੰ 2022 ਤੱਕ ਮੁਲਤਵੀ ਕਰ ਦਿੱਤਾ ਗਿਆ।  ਸੀ. ਜੀ. ਐੱਫ. ਤੇ ਬਰਮਿੰਘਮ 2022 ਆਯੋਜਨ ਕਮੇਟੀ ਦੇ ਸੰਯੁਕਤ ਐਲਾਨ ਦੇ ਅਨੁਸਾਰ ਇਸ ਨਾਲ ਸੁਨਿਸ਼ਚਿਤ ਹੋਵੇਗਾ ਕਿ ਬਰਮਿੰਘਮ 2022 ਪੂਰੇ 2 ਹਫਤੇ ਤੱਕ ਆਯੋਜਿਤ ਹੋਵੇਗਾ ਨਾਲ ਹੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ 'ਚ ਹਿੱਸਾ ਲੈਣ ਵਾਲੇ ਐਥਲੀਟਾਂ ਨੂੰ ਆਰਾਮ ਕਰਨ ਤੇ ਉਭਰਨ ਦਾ ਸਮਾਂ ਮਿਲ ਜਾਵੇਗਾ।


Gurdeep Singh

Content Editor

Related News