ਬਿੰਦਰਾ ਨੇ ਕੋਹਲੀ ''ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਮੈਂ ਵੀ ਕੋਚ ਤੋਂ ਨਫਰਤ ਕਰਦਾ ਸੀ ਪਰ...

06/21/2017 5:12:51 PM

ਨਵੀਂ ਦਿੱਲੀ— ਭਾਰਤ ਦੇ ਇਕਮਾਤਰ ਨਿਜੀ ਓਲੰਪਿਕ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਪਰ ਸ਼ਾਇਦ ਭਾਰਤੀ ਕ੍ਰਿਕਟ ਟੀਮ ਦੇ ਸੰਦਰਭ 'ਚ ਖੁਲ੍ਹਾਸਾ ਕੀਤਾ ਹੈ ਕਿ ਆਖਰ ਕਿਵੇਂ ਉਹ 20 ਸਾਲ ਤੱਕ ਉਸ ਕੋਚ ਨਾਲ ਜੁੜੇ ਰਹੇ ਜਿਸ ਨੂੰ ਉਹ ਨਫਰਤ ਕਰਦੇ ਸਨ। 

ਕਪਤਾਨ ਵਿਰਾਟ ਕੋਹਲੀ ਨਾਲ ਮਤਭੇਦ ਦੇ ਕਾਰਨ ਅਨਿਲ ਕੁੰਬਲੇ ਦੇ ਅਸਤੀਫਾ ਦੇਣ ਦੇ ਘੰਟਿਆਂ ਬਾਅਦ ਬਿੰਦਰਾ ਨੇ ਜਰਮਨੀ ਦੇ ਉਵੇ ਰੀਸਟਰਰ ਦੇ ਨਾਲ ਆਪਣੇ ਸਮੀਕਰਨ ਨੂੰ ਲੈਕੇ ਟਵੀਟ ਕੀਤਾ ਜੋ ਲੰਬੇ ਸਮੇਂ ਤੱਕ ਉਨ੍ਹਾਂ ਦੇ ਕੋਚਿੰਗ ਸਟਾਫ ਦਾ ਹਿੱਸਾ ਰਹੇ। ਹੁਣ ਸੰਨਿਆਸ ਲੈ ਚੁੱਕੇ ਬਿੰਦਰਾ ਨੇ ਟਵੀਟ ਕੀਤਾ, ''ਮੇਰੇ ਸਭ ਤੋਂ ਵੱਡੇ ਸਿੱਖਿਅਕ ਕੋਚ ਰੀਸਟਰਰ ਸਨ। ਮੈਂ ਉਨ੍ਹਾਂ ਨੂੰ ਨਫਰਤ ਕਰਦਾ ਸੀ ਪਰ 20 ਸਾਲਾਂ ਤੱਕ ਉਨ੍ਹਾਂ ਦੇ ਨਾਲ ਰਿਹਾ। ਉਹ ਹਮੇਸ਼ਾ ਮੈਨੂੰ ਇਹ ਹੀ ਕਹਿੰਦੇ ਸਨ ਕਿ ਮੈਂ ਸੁਣਨਾ ਨਹੀ ਚਾਹੁੰਦਾ। ਰੀਸਟਰਰ 2008 'ਚ ਬੀਜਿੰਗ ਓਲੰਪਿਕ 'ਚ ਸੋਨ ਤਮਗਾ ਜਿੱਤਣ ਦੇ ਦੌਰਾਨ ਵੀ ਬਿੰਦਰਾ ਦੇ ਸਹਿਯੋਗੀ ਸਟਾਫ ਦਾ ਹਿੱਸਾ ਸਨ। ਉਹ ਪਿਛਲੇ ਸਾਲ ਰੀਓ ਓਲੰਪਿਕ 'ਚ ਵੀ ਬਿੰਦਰਾ ਦੇ ਨਾਲ ਜੁੜੇ ਸਨ ਜਿੱਥੇ ਇਹ ਦਿੱਗਜ ਨਿਸ਼ਾਨੇਬਾਜ਼ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਚੌਥੇ ਸਥਾਨ 'ਤੇ ਰਿਹਾ ਸੀ ਅਤੇ ਫਿਰ ਇਸ ਨਿਸ਼ਾਨੇਬਾਜ਼ ਨੇ ਸੰਨਿਆਸ ਲੈ ਲਿਆ ਸੀ।