ਬਿਲਬਾਓ ਅਤੇ ਮਾਲੋਰਕਾ ਨੇ ਡਰਾਅ ਖੇਡ ਚੋਟੀ ''ਤੇ ਪਹੁੰਚਣ ਦਾ ਮੌਕਾ ਗੁਆਇਆ

09/14/2019 12:15:32 PM

ਮੈਡ੍ਰਿਡ : ਐਥਲੈਟਿਕਸ ਬਿਲਬਾਓ ਨੇ ਰਿਆਲ ਮਾਲੋਰਕਾ ਨਾਲ ਡਰਾਅ ਖੇਡਿਆ ਪਰ ਇਸ ਨਾਲ ਉਸਨੇ ਲਾ ਲੀਗਾ ਫੁੱਟਬਾਲ ਟੂਰਨਾਮੈਂਟ ਦੀ ਸੂਚੀ ਵਿਚ ਚੋਟੀ 'ਤੇ ਪਹੁੰਚਣ ਦਾ ਮੌਕਾ ਗੁਆ ਦਿੱਤਾ। ਆਰਟਿਜ ਏਡੁਰਿਜ ਦੇ 96ਵੇਂ ਮਿੰਟ ਵਿਚ ਪੈਨਲਟੀ ਸ਼ਾਟ ਨੂੰ ਮਾਨਾਓਲੋ ਰੇਨਾ ਨੇ ਰੋਕ ਦਿੱਤਾ। ਇਸ ਨਾਲ ਬਿਲਬਾਓ ਦੀ ਟੀਮ ਜਿੱਤ ਦਾ ਮੌਕਾ ਗੁਆ ਬੈਠੀ, ਹਾਲਾਂਕਿ ਉਸ ਨੂੰ ਅਜੇ ਵੀ ਇਸ ਸੈਸ਼ਨ ਵਿਚ 4 ਲੀਗ ਮੈਚਾਂ ਵਿਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ ਪਰ ਜਿੱਤ ਨਾਲ ਉਹ ਐਟਲੈਟਿਕੋ ਮੈਡ੍ਰਿਡ ਤੋਂ ਪੂਰੇ 2 ਅੰਕ ਦੀ ਬੜ੍ਹਤ ਤੋਂ ਚੋਟੀ 'ਤੇ ਪਹੁੰਚ ਸਕਦੀ ਸੀ।


Related News