WWE ਐਲੀਮੀਨੇਸ਼ਨ ਚੈਂਬਰ ਮੈਚ 'ਚ ਸੈਥ ਰਾਲਿੰਸ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ

02/17/2018 4:08:35 PM

ਨਵੀਂ ਦਿੱਲੀ (ਬਿਊਰੋ)— ਰਿਪੋਰਟ ਸਾਹਮਣੇ ਆ ਰਹੀ ਹੈ ਕਿ ਸੈਥ ਰਾਲਿੰਸ ਦੇ ਜ਼ਖਮੀ ਹੋਣ ਦੇ ਕਾਰਨ ਡਬਲਿਊ.ਡਬਲਿਊ.ਈ. ਯੋਜਨਾ 'ਚ ਭਾਰੀ ਬਦਲਾਅ ਕਰਨਾ ਪਿਆ। ਸ਼ੁਰੂਆਤ 'ਚ ਮੰਨਿਆ ਜਾ ਰਿਹਾ ਸੀ ਕਿ ਸੈਥ ਰਾਲਿੰਸ ਰੈਸਲਮੇਨੀਆ ਦਾ ਹਿੱਸਾ ਨਹੀਂ ਹੋਣਗੇ। ਪਰ ਹੁਣ ਉਹ ਰੈਸਲਮੇਨੀਆ 34 'ਚ ਸ਼ਾਮਲ ਹੋਣਗੇ ਅਤੇ ਮੈਚ ਵੀ ਲੜਨਗੇ। ਇਸ ਤੋਂ ਇਲਾਵਾ ਸੈਥ ਰਾਲਿੰਸ ਦੀ ਸੱਟ ਨੂੰ ਲੈ ਕੇ ਨਵੀਂ ਜਾਣਕਾਰੀ ਵੀ ਸਾਹਮਣੇ ਆਈ ਹੈ।

ਛੋਟੀ ਸਰਜਰੀ ਕਰਾਉਣ ਦੀ ਜ਼ਰੂਰਤ
ਕਈ ਰੈਸਲਿੰਗ ਜਾਣਕਾਰਾ ਦਾ ਮੰਨਣਾ ਹੈ ਕਿ ਸੈਥ ਰਾਲਿੰਸ ਪਿੱਠ ਦੀ ਸਮੱਸਿਆ ਤੋਂ ਜੂਝ ਰਹੇ ਹਨ। ਉਸ ਨੂੰ ਪੂਰੀ ਤਰ੍ਹਾਂ ਨਾਲ ਠੀਕ ਹੋਣ ਲਈ ਇਕ ਛੋਟੀ ਸਰਜ਼ਰੀ ਕਰਾਉਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਸੈਥ ਦਾ ਰੈਸਲਮੇਨੀਆ 'ਚ ਸ਼ਾਮਲ ਹੋਣਾ ਪੱਕਾ ਨਹੀਂ ਸੀ। ਪਹਿਲਾ ਡਬਲਿਊ.ਡਬਲਿਊ.ਈ. ਦੀ ਯੋਜਨਾ ਸੀ ਕਿ ਐਲੀਮੀਨੇਸ਼ਨ ਚੈਂਬਰ ਮੈਚ 'ਚ ਸੈਥ ਰਾਲਿੰਸ ਅਤੇ ਜਾਰਡਨ ਹਿੱਸਾ ਲੈਣਗੇ ਪਰ ਸੈਥ ਨੂੰ ਚੈਂਬਰ ਤੋਂ ਹਟਾ ਦਿੱਤਾ ਗਿਆ।

 

ਦਿ ਮਿਜ਼ ਨੂੰ ਐਲੀਮੀਨੇਸ਼ਨ ਚੈਂਬਰ 'ਚ ਕੀਤਾ ਗਿਆ ਸ਼ਾਮਲ
ਇਸ ਤੋਂ ਇਲਾਵਾ ਐਲੀਮੀਨੇਸ਼ਨ ਚੈਂਬਰ ਪੀ.ਪੀ.ਵੀ. 'ਚ ਦਿ ਮਿਜ਼ ਅਤੇ ਫਿਨ ਬੈਲਰ 'ਚ ਇੰਟਰਕਾਂਟੀਨੈਂਟਲ ਚੈਂਪੀਅਨਸ਼ਿਪ ਲਈ ਮੈਚ ਹੋਣਾ ਸੀ ਫਿਰ ਡਬਲਿਊ.ਡਬਲਿਊ.ਈ. ਨੇ ਚੈਂਬਰ ਮੈਚ 'ਚ ਜਾਰਡਨ ਅਤੇ ਸੈਥ ਨੂੰ ਹਟਾਉਣ ਦੀ ਯੋਜਨਾ ਕੀਤੀ। ਜਿਸ ਵਜ੍ਹਾ ਨਾਲ ਦਿ ਮਿਜ਼ ਅਤੇ ਫਿਨ ਨੂੰ ਐਲੀਮੀਨੇਸ਼ਨ ਚੈਂਬਰ 'ਚ ਸ਼ਾਮਲ ਕਰ ਲਿਆ ਗਿਆ।

 

ਸੈਥ ਰਾਲਿੰਸ ਦੀਆਂ ਮਾਂਸਪੇਸ਼ੀਆਂ 'ਚ ਸੀ ਹਲਕਾ ਖਿਚਾਅ

ਹਾਲ ਹੀ 'ਚ ਸੈਥ ਰਾਲਿੰਸ ਦੀ ਸਾਹਮਣੇ ਆਈ ਖਬਰ ਮੁਤਾਬਕ ਉਸ ਦੀਆਂ ਮਾਂਸਪੇਸ਼ੀਆਂ 'ਚ ਹਲਕਾ ਖਿਚਾਅ ਸੀ। ਇਸ ਵਜ੍ਹਾ ਨਾਲ ਸੈਥ ਰਾਲਿੰਸ ਨੂੰ ਐਲੀਮੀਨੇਸ਼ਨ ਚੈਂਬਰ 'ਚ ਸ਼ਾਮਲ ਕਰ ਲਿਆ ਗਿਆ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਉਸ ਨੂੰ ਕੋਈ ਹੋਰ ਸਮੱਸਿਆ ਹੈ, ਜਿਸ ਦੀ ਵਜ੍ਹਾ ਨਾਲ ਉਸ ਦਾ ਰੈਸਲਮੇਨੀਆ ਮਿਸ ਕਰਨਾ ਤੈਅ ਮੰਨਿਆ ਜਾ ਰਿਹਾ ਹੈ।
ਪਿਛਲੇ ਹਫਤੇ ਸੈਥ ਰਾਲਿੰਸ ਵਲੋਂ ਕਰਾਈ ਗਈ ਜਾਂਚ 'ਚ ਪਤਾ ਚੱਲਿਆ ਕਿ ਉਸ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ। ਇਸ ਲਈ ਮਨਿਆ ਜਾ ਰਿਹਾ ਹੈ ਕਿ ਹੁਣ ਉਹ ਰੈਸਲਮੇਨੀਆ ਖੇਡਣਗੇ।
ਸੈਥ ਰਾਲਿੰਸ 25 ਫਰਵਰੀ (ਭਾਰਤ 'ਚ 26 ਫਰਵਰੀ) ਇਸ ਮੈਚ ਨੂੰ ਜਿੱਤਣ ਵਾਲਾ ਸੁਪਰਸਟਾਰ ਰੈਸਲਮੇਨੀਆ 34 'ਚ ਬਰਾਕ ਲੈਸਨਰ ਦਾ ਸਾਹਮਣਾ ਕਰੇਗਾ।