IPL ਨੂੰ ਲੈ ਕੇ ਹੋਇਆ ਵੱਡਾ ਬਦਲਾਅ, ਹੁਣ ਇਕ ਦਿਨ ''ਚ ਨਹੀਂ ਹੋਣਗੇ 2 ਮੈਚ

01/08/2020 3:25:23 AM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਦਾ ਪਹਿਲਾ ਮੈਚ 29 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ ਪਰ ਇਸ ਤੋਂ ਪਹਿਲਾਂ ਇਕ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਦੇ ਤਹਿਤ ਇਸ ਬਾਰ ਇਕ ਦਿਨ 'ਚ 2 ਆਈ. ਪੀ. ਐੱਲ. ਮੈਚ ਨਹੀਂ ਖੇਡੇ ਜਾਣਗੇ।


ਰਿਪੋਰਟਸ ਅਨੁਸਾਰ ਆਈ. ਪੀ. ਐੱਲ. ਦਾ ਟੂਰਨਾਮੈਂਟ 57 ਦਿਨਾਂ ਤਕ ਚੱਲੇਗਾ ਤੇ ਹਰ ਮੈਚ ਸ਼ਾਮ 7.30 ਵਜੇ ਹੀ ਸ਼ੁਰੂ ਹੋਵੇਗਾ। ਇਸ ਦੌਰਾਨ ਇਹ ਸੰਭਵ ਹੈ ਕਿ ਇਕ ਦਿਨ 'ਚ 2 ਆਈ. ਪੀ. ਐੱਲ. ਮੁਕਾਬਲੇ ਬੀਤੇ ਸਮੇਂ ਦੀ ਗੱਲ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਆਈ. ਪੀ. ਐੱਲ. ਦਾ ਪੂਰਾ ਸ਼ੈਡਿਊਲ ਤਿਆਰ ਨਹੀਂ ਹੋਇਆ ਹੈ ਪਰ ਇਹ ਪੱਕਾ ਹੈ ਕਿ ਟੂਰਨਾਮੈਂਟ ਦਾ ਫਾਈਨਲ 24 ਮਈ ਨੂੰ ਹੋਵੇਗਾ ਤੇ ਇਸਦੀ ਸ਼ੁਰੂਆਤ 29 ਮਾਰਚ ਨੂੰ ਮੁੰਬਈ 'ਚ ਹੋਵੇਗੀ। ਇਸ ਨਾਲ ਸਾਫ ਹੈ ਕਿ ਇਸ ਬਾਰ 45 ਦਿਨ ਤੋਂ ਜ਼ਿਆਦਾ ਦਾ ਸਮਾਂ ਮਿਲੇਗਾ। ਇਸ ਦੌਰਾਨ ਇਕ ਦਿਨ 'ਚ ਇਕ ਹੀ ਮੈਚ ਕਰਵਾਉਣ 'ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।

Gurdeep Singh

This news is Content Editor Gurdeep Singh