ਟੀ-20 ''ਚ ਵਿਰਾਟ ਨੂੰ ਲੱਗਿਆ ਵੱਡਾ ਝਟਕਾ

02/24/2018 2:12:53 AM

ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚਾਂ ਵਿਚ ਸਸਤੇ ਵਿਚ ਆਊਟ ਹੋਣ ਕਾਰਨ ਤਾਜ਼ਾ ਰੈਂਕਿੰਗ ਵਿਚ ਆਪਣਾ ਚੋਟੀ ਦਾ ਸਥਾਨ ਗੁਆ ਕੇ ਤੀਜੇ ਨੰਬਰ 'ਤੇ ਖਿਸਕ ਗਿਆ ਹੈ। ਵਿਰਾਟ ਦੀ ਜਗ੍ਹਾ ਪਾਕਿਸਤਾਨ ਦਾ ਬਾਬਰ ਆਜ਼ਾਮ ਨੰਬਰ ਇਕ ਬਣ ਗਿਆ ਹੈ, ਜਦਕਿ ਆਸਟਰੇਲੀਆ ਦਾ ਆਰੋਨ ਫਿੰਚ ਦੂਜੇ ਸਥਾਨ 'ਤੇ ਹੈ।