ਦੱਖਣੀ ਅਫਰੀਕਾ ਨੂੰ ਵੱਡਾ ਝਟਕਾ, ਟੈਸਟ ਤੋਂ ਬਾਹਰ ਹੋਏ ਸਟੇਨ

01/07/2018 1:24:30 AM

ਕੇਪਟਾਊਨ— ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਭਾਰਤ ਖਿਲਾਫ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ 'ਚ ਸੱਟ ਲੱਗਣ ਦੇ ਕਾਰਨ ਬਾਹਰ ਹੋ ਗਏ ਹਨ। ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਸਟੇਨ ਨੂੰ ਗੇਂਦਬਾਜ਼ੀ ਕਰਨੇ ਦੇ ਦੌਰਾਨ ਖੱਬੇ ਪੈਰ ਦੀ ਅੱਡੀ 'ਤੇ ਸੱਟ ਲੱਗੀ ਜਿਸ ਕਾਰਨ ਉਹ ਇਸ ਮੈਚ ਤੋਂ ਬਾਹਰ ਹੋ ਗਏ ਹਨ। ਉਸ ਦੀ ਸੱਟ ਠੀਕ ਹੋਣ ਤੋਂ ਬਾਅਦ ਪਤਾ ਲੱਗੇਗਾ ਕਿ ਉਸ ਨੂੰ 4 ਤੋਂ 6 ਹਫਤੇ ਲੱਗ ਸਕਦੇ ਹਨ। ਸਟੇਨ ਮੈਚ 'ਚ ਗੇਂਦਬਾਜ਼ੀ ਨਹੀਂ ਕਰ ਸਕਦੇਂ ਤੇ ਨਾ ਹੀ ਬੱਲੇਬਾਜ਼ੀ ਕਰ ਸਕਦੇ ਹਨ।
ਦੱਖਣੀ ਅਫਰੀਕਾ ਟੀਮ ਦੇ ਮੈਨੇਜਰ ਮੁਹੰਮਦ ਮੌਸਾਜੀ ਨੇ ਕਿਹਾ ਉਹ ਬਹੁਤ ਨਰਾਜ਼ ਹੈ ਪਰ ਇਸ ਸੱਟ ਉੱਭਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਸਟੇਨ ਨੇ ਪਹਿਲੀ ਪਾਰੀ 'ਚ 2 ਵਿਕਟਾਂ ਹਾਸਲ ਕੀਤੀਆਂ ਹਨ।