ਵਰਲਡ ਕੱਪ ਤੋਂ ਬਾਅਦ BCCI ਨੇ ਕੋਹਲੀ ਨੂੰ ਦਿੱਤਾ ਵੱਡਾ ਝਟਕਾ, ਖੋਹਿਆ ਇਹ ਅਧਿਕਾਰ

07/18/2019 4:33:58 PM

ਨਵੀਂ ਦਿੱਲੀ : ਵਰਲਡ ਕੱਪ 2019 ਦਾ ਖਿਤਾਬ ਜਿੱਤਣ 'ਚ ਅਸਫਲ ਰਹੀ ਟੀਮ ਇੰਡੀਆ ਵਿਚ ਹੁਣ ਬਦਲਾਅ ਦੀ ਤਿਆਰੀ ਸ਼ੁਰੂ ਹੋ ਗਈ ਹੈ। ਬੀ. ਸੀ. ਸੀ. ਆਈ. ਨੇ ਟੀਮ ਇੰਡੀਆ ਲਈ ਫਿਰ ਤੋਂ ਨਵੇਂ ਕੋਚ ਦੀ ਖੋਜ ਸ਼ੁਰੂ ਕਰ ਦਿੱਤੀ ਹੈ। ਹਾਲ ਹੀ 'ਚ ਬੀ. ਸੀ. ਸੀ. ਆਈ. ਮੁੱਖ ਕੋਚ ਅਹੁਦੇ ਲਈ ਆਵੇਦਨ ਜਾਰੀ ਹੈ। ਬੀ. ਸੀ. ਸੀ. ਆਈ. ਨੇ ਟੀਮ ਇੰਡੀਆ ਦੇ ਅਗਲੇ ਕੋਚ ਦੀ ਚੋਣ ਦਾ ਜ਼ਿੰਮਾ ਕਪਿਲ ਦੇਵ ਦੀ ਅਗਵਾਈ ਵਾਲੀ ਕਮੇਟੀ ਨੂੰ ਸੌਂਪਿਆ ਹੈ।

ਕੋਹਲੀ ਰਹਿਣਗੇ ਕੋਚ ਦੀ ਚੋਣ ਤੋਂ ਦੂਰ
ਬੀ. ਸੀ. ਸੀ. ਆਈ. ਨੇ ਸਾਫ ਕਹਿ ਦਿੱਤਾ ਹੈ ਕਿ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇਸ ਵਾਰ ਕੋਚ ਨੂੰ ਚੁਣਨ ਨੂੰ ਲੈ ਕੇ ਆਪਣੀ ਰਾਏ ਤੱਕ ਨਹੀਂ ਦੇ ਸਕਣਗੇ। ਪਿਛਲੀ ਵਾਰ ਜਦੋਂ ਅਨਿਲ ਕੁੰਬਲੇ ਨੇ ਟੀਮ ਇੰਡੀਆ ਦੇ ਹੈਡ ਕੋਚ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਵਿਰਾਟ ਨੇ ਨਵੇਂ ਕੋਚ ਨੂੰ ਤੈਅ ਕਰਨ ਵਿਚ ਦਖਲ ਦਿੱਤਾ ਸੀ ਪਰ ਹੁਣ ਬੀ. ਸੀ. ਸੀ. ਆਈ. ਨੇ ਕੋਹਲੀ ਤੋਂ ਇਹ ਅਧਿਕਾਰ ਖੋਹ ਲਿਆ ਹੈ। ਸ਼ਾਸਤਰੀ ਦਾ ਟੀਮ ਇੰਡੀਆ ਵਿਚ ਕਾਰਜਕਾਲ ਵਰਲਡ ਕੱਪ 2019 ਤੱਕ ਹੀ ਸੀ ਪਰ ਬੋਰਡ ਨੇ ਇਸ ਨੂੰ ਵਧਾ ਕੇ ਵੈਸਟਇੰਡੀਜ਼ ਦੌਰੇ ਤੱਕ ਕਰ ਦਿੱਤਾ ਹੈ ਜਦਕਿ ਸਹਿਯੋਗੀ ਸਟਾਫ ਦਾ ਕਾਰਜਕਾਲ ਵਧਾ ਦਿੱਤਾ ਹੈ। 3 ਅਗਸਤ ਤੋਂ 3 ਸਤੰਬਰ ਤੱਕ ਹੋਣ ਵਾਲੇ ਵੈਸਟਇੰਡੀਜ਼ ਦੌਰੇ ਲਈ ਇਨ੍ਹਾਂ ਸਾਰਿਆਂ ਦਾ ਕਾਰਜਕਾਲ ਵਧਾਇਆ ਗਿਆ ਹੈ।