ਭੁਵਨੇਸ਼ਵਰ ਨੇ ਕਿਹਾ ਸਾਡਾ ਟੀਚਾ ਫਿਰ ਤੋਂ ਚੈਂਪੀਅਨ ਬਣਨਾ

04/07/2018 12:04:53 AM

ਨਵੀਂ ਦਿੱਲੀ— ਆਈ. ਪੀ. ਐੱਲ. ਦੇ 9ਵੇਂ ਸੀਜ਼ਨ ਦੀ ਚੈਂਪੀਅਨਲ ਸਨਰਾਈਜ਼ਰਜ਼ ਹੈਦਰਾਬਾਦ ਦਾ ਪਹਿਲਾ ਮੈਚ 9 ਅਪ੍ਰੈਲ ਨੂੰ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਟੀਮ ਦੇ ਉਪ ਕਪਤਾਨ ਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਕਿਹਾ ਕਿ ਸਾਡੀ ਟੀਮ ਜਿੱਤਣ ਲਈ ਬਿਲਕੁਲ ਤਿਆਰ ਹੈ ਪਰ ਆਪਣੀ ਪਹਿਲੀਆਂ ਗਲਤੀਆਂ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ। ਭੁਵਨੇਸ਼ਵਰ ਦਾ ਟੀ-20 ਕ੍ਰਿਕਟ 'ਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਆਈ. ਪੀ. ਐੱਲ. ਦੇ 11ਵੇਂ ਸੀਜ਼ਨ 'ਚ ਵੀ ਇਸ ਲੈਅ ਨੂੰ ਬਰਕਰਾਰ ਰੱਖਣ ਲਈ ਤਿਆਰ ਹੈ।


ਭੁਵੀ ਨੇ ਕਿਹਾ ਕਿ ਸਾਡਾ ਟੀਚਾ ਫਿਰ ਤੋਂ ਚੈਂਪੀਅਨ ਬਣਨਾ ਹੈ ਪਰ ਸਾਨੂੰ ਪਤਾ ਹੈ ਕਿ ਇਹ ਆਸਾਨ ਨਹੀਂ ਰਹਿਣ ਵਾਲਾ ਹੈ। ਟੂਰਨਾਮੈਂਟ ਦੀ ਦੂਸਰੀਆਂ ਟੀਮਾਂ ਵੀ ਬਹੁਤ ਮਜ਼ਬੂਤ ਹੈ ਤੇ ਪੂਰੀ ਤਿਆਰੀ ਦੇ ਨਾਲ ਮੈਦਾਨ 'ਤੇ ਉੱਤਰਨਗੀਆਂ। ਪੂਰੇ ਟੂਰਨਾਮੈਂਟ 'ਚ ਸਾਨੂੰ ਚੀਜ਼ਾਂ ਠੀਕ ਢੰਗ ਨਾਲ ਕਰਨ ਦੀ ਜ਼ਰੂਰਤ ਹੈ ਤਾਕਿ ਅਸੀਂ ਦੋਬਾਰਾ ਖਿਤਾਬ ਆਪਣੇ ਨਾਂ ਕਰ ਸਕੇ। ਹੈਦਰਾਬਾਦ ਟੀਮ ਦਾ ਮੁੱਖ ਖਿਡਾਰੀ ਡੇਵਿਡ ਵਾਰਨਰ, ਬਾਲ ਟੈਂਪਰਿੰਗ ਦੇ ਪਾਬੰਧੀ ਦੇ ਕਾਰਨ ਹੁਣ ਟੀਮ 'ਚ ਨਹੀਂ ਖੇਡ ਹਨ।