ਭੂਟੀਆ ਨੇ ਸਾਬਕਾ ਆਈ-ਲੀਗ ਯੂਨਾਈਟਿਡ ਸਿੱਕਮ FC ਨੂੰ ਕੀਤਾ ਬੰਦ

09/22/2019 11:47:49 PM

ਨਵੀਂ ਦਿੱਲੀ— ਬਾਈਚੁੰਗ ਭੂਟੀਆ ਨੇ ਆਈ-ਲੀਗ ਵਿਚ ਪ੍ਰਤੀਨਿਧਤਾ ਕਰ ਚੁੱਕੇ ਆਪਣੇ ਫੁੱਟਬਾਲ ਕਲੱਬ ਯੂਨਾਈਟਿਡ ਸਿੱਕਮ ਐੱਫ. ਸੀ. ਨੂੰ ਐਤਵਾਰ ਬੰਦ ਕਰਨ ਦਾ ਫੈਸਲਾ ਕੀਤਾ। ਇਹ ਫੈਸਲਾ ਭੂਟੀਆ ਦੇ ਰਾਜ ਦੀ ਖੇਡ ਇਕਾਈ ਨਾਲ ਜੁੜਨ ਤੋਂ ਬਾਅਦ 'ਹਿੱਤਾਂ ਦੇ ਟਕਰਾਅ' ਤੇ 'ਜ਼ਮੀਨੀ ਪੱਧਰ ਦੇ ਫੁੱਟਬਾਲ 'ਤੇ ਧਿਆਨ ਦੇਣ' ਲਈ ਕੀਤਾ ਗਿਆ ਹੈ। ਭਾਰਤੀ ਟੀਮ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਉਸ ਦੇ ਕਲੱਬ ਦੀ ਸਥਾਪਨਾ 2004 ਵਿਚ ਹੋਈ ਸੀ ਤੇ 15 ਸਾਲ ਤਕ ਹੋਂਦ ਵਿਚ ਰਹਿਣ ਤੋਂ ਬਾਅਦ ਇਹ ਬੰਦ ਹੋ ਰਿਹਾ ਹੈ।  

Gurdeep Singh

This news is Content Editor Gurdeep Singh