ਭਾਰਤੀ ਗੋਲਫਰ ਭੁੱਲਰ ਨੇ 68 ਅਤੇ ਸ਼ੁਭੰਕਰ ਨੇ 67 ਦਾ ਕਾਰਡ ਖੇਡਿਆ

09/28/2019 3:47:36 PM

ਸਪੋਰਸਟ ਡੈਸਕ— ਭਾਰਤੀ ਗੋਲਫਰ ਗਗਨਜੀਤ ਭੁਲਰ ਅਤੇ ਸ਼ੁਭੰਕਰ ਸ਼ਰਮਾ ਨੇ ਇਥੇ ਐਲਫੈਡ ਡਨਹਿਲ ਲਿੰਕਸ ਚੈਂਪੀਅਨਸ਼ਿਪ ਦੇ ਦੂਜੇ ਦੌਰ 'ਚ ਕ੍ਰਮਵਾਰ ਚਾਰ ਅੰਡਰ 68 ਅਤੇ ਛੇ ਅੰਡਰ 67 ਦਾ ਕਾਰਡ ਖੇਡਿਆ। ਦੋਵੇਂ ਭਾਰਤੀ ਗੋਲਫਰਾਂ ਨੇ ਦੂਜੇ ਦੌਰ 'ਚ ਇਕ ਈਗਲ ਕੀਤਾ। ਭੁੱਲਰ ਦਾ ਸਕੋਰ ਦੋ ਦੌਰ ਤੋਂ ਬਾਅਦ ਸੱਤ ਰਹਿ ਗਿਆ ਹੈ, ਜਿਸ ਨਾਲ ਉਹ ਸਾਂਝੇ ਤੌਰ 'ਤੇ 42ਵੇਂ ਸਥਾਨ 'ਤੇ ਹਨ। ਇਸ ਦੇ ਨਾਲ ਹੀ ਦੂਜੇ ਦਿਨ ਦੇ ਕਾਰਡ ਤੋਂ ਬਾਅਦ ਸ਼ੁਭੰਕਰ ਦਾ ਕੁਲ ਸਕੋਰ ਛੇ ਹੈ ਜਿਸ ਦੇ ਤਹਿਤ ਉਹ ਸਾਂਝੇ ਤੌਰ 'ਤੇ 60ਵੇਂ ਸਥਾਨ 'ਤੇ ਬਣੇ ਹੋਏ ਹਨ।