Video : ਨੈੱਟ ''ਤੇ ਗੇਂਦਬਾਜ਼ੀ ਕਰਨ ਉਤਰੇ ਭੁਵਨੇਸ਼ਵਰ, ਇੰਗਲੈਂਡ ਦੇ ਖਿਲਾਫ ਕਰ ਸਕਦੇ ਹਨ ਵਾਪਸੀ

06/25/2019 6:17:21 PM

ਮੈਨਚੇਸਟਰ : ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਪਾਕਿਸਤਾਨ ਦੇ ਖਿਲਾਫ 16 ਜੂਨ ਨੂੰ ਮਾਸਪੇਸ਼ੀਆਂ 'ਚ ਖਿਚਾਅ ਆ ਜਾਣ ਤੋਂ ਬਾਅਦ ਮੰਗਲਵਾਰ ਨੂੰ ਇੱਥੇ ਪਹਿਲੀ ਵਾਰ ਗੇਂਦਬਾਜ਼ੀ ਕੀਤੀ।  ਭਾਰਤੀ ਸਾਥੀ ਸਟਾਫ ਦੇ ਇਕ ਮੈਂਬਰ ਨੇ ਨੈੱਟ ਸਤਰ ਤੋਂ ਬਾਅਦ ਕਿਹਾ, 'ਉਹ ਹੁਣ ਫਿੱਟ ਲਗਦਾ ਹੈ। ਅਗਲੀ ਦਿਨਾਂ 'ਚ ਉਸ ਦੀ ਫਿਟਨੈੱਸ ਤੇ ਬਿਹਤਰ ਹੋਣੀ ਚਾਹੀਦੀ ਹੈ। 
 

ਭੁਵਨੇਸ਼ਵਰ ਨੂੰ ਜਖਮੀ ਹੋਣ ਤੋਂ ਬਾਅਦ ਅੱਠ ਦਿਨਾਂ ਤੱਕ ਗੇਂਦਬਾਜ਼ੀ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਪਰ ਮੰਗਲਵਾਰ ਨੂੰ ਇਸ ਤੇਜ਼ ਗੇਂਦਬਾਜ਼ ਨੇ ਭਾਰਤੀ ਟੀਮ ਦੇ ਅਭਿਆਸ ਸਤਰ ਦੇ ਦੌਰਾਨ ਓਲਡ ਟਰੈਫਰਡ ਦੀ ਇੰਡੋਰ ਨੈੱਟਸ 'ਤੇ ਲੱਗਭਗ 30 ਮਿੰਟ ਤੱਕ ਗੇਂਦਬਾਜੀ ਕੀਤੀ। ਇਸ ਮੌਕੇ 'ਤੇ ਚੋਣ ਕਮੇਟੀ ਦੇ ਪ੍ਰਧਾਨ ਐੱਮ ਐੱਸ. ਕੇ ਪ੍ਰਸਾਦ ਤੇ ਉਨ੍ਹਾਂ ਦੇ ਸਾਥੀ ਜਤੀਨ ਪਰਾਂਜਪੇ ਤੇ ਗਗਨ ਖੋੜਾ ਵੀ ਮੌਜੂਦ ਸਨ। ਪ੍ਰਸਾਦ ਨੇ ਗੇਂਦਬਾਜ਼ ਤੇ ਫਿਜੀਓ ਨਾਲ ਗੱਲ ਵੀ ਕੀਤੀ। ਭੁਵਨੇਸ਼ਵਰ ਹਾਲਾਂਕਿ ਵੈੱਸਟਇੰਡੀਜ਼ ਦੇ ਖਿਲਾਫ ਵੀਰਵਾਰ ਨੂੰ ਹੋਣ ਵਾਲੇ ਮੈਚ 'ਚ ਨਹੀਂ ਖੇਡ ਸਕਣਗੇ ਪਰ ਉਹ ਇੰਗਲੈਂਡ ਦੇ ਖਿਲਾਫ 30 ਜੂਨ ਨੂੰ ਬਰਮਿੰਘਮ 'ਚ ਹੋਣ ਵਾਲੇ ਮੈਚ ਲਈ ਉਪਲੱਬਧ ਹੋ ਸੱਕਦੇ ਹਨ।