ਏਸ਼ੀਆਈ ਸ਼ਾਟਗਨ ਚੈਂਪੀਅਨਸ਼ਿਪ : ਭਵਨੀਸ਼ ਨੇ ਜਿੱਤੇ ਦੋ ਸੋਨ ਤਮਗੇ

09/29/2019 9:37:09 AM

ਨਵੀਂ ਦਿੱਲੀ— ਭਵਨੀਸ਼ ਮੇਂਹਦੀਰਤਾ ਨੇ ਨੌਵੇਂ ਏਸ਼ੀਆਈ ਸ਼ਾਟਗਨ ਚੈਂਪੀਅਨਸ਼ਿਪ 'ਚ ਦੋ ਸੋਨ ਤਮਗੇ ਜਿੱਤ ਲਏ ਹਨ। ਫਰੀਦਾਬਾਦ ਦੇ ਸ਼੍ਰੀ ਵੇਂਕਟੇਸ਼ਵਰ ਕਾਲਜ ਦੇ ਭਵਨੀਸ਼ ਨੇ ਸ਼ਨੀਵਾਰ ਨੂੰ ਕਜ਼ਾਖਸਤਾਨ 'ਚ ਚਲ ਰਹੇ ਕੌਮਾਂਤਰੀ ਟੂਰਨਾਮੈਂਟ  'ਚ ਜੂਨੀਅਰ ਮੇਂਸ ਟ੍ਰੈਪ ਦੇ ਇਵੈਂਟ 'ਚ ਟਾਪ 'ਤੇ ਰਹਿ ਕੇ ਕੁਆਲੀਫਾਈ ਕੀਤਾ ਅਤੇ ਫਿਰ 116 ਅੰਕਾਂ ਦੇ ਨਾਲ ਚੀਨੀ ਖਿਡਾਰੀ ਲੀ ਸਿਵਈ ਨੂੰ ਹਰਾਇਆ। ਮੇਂਦੀਰਤਾ, ਵਿਵਾਨ ਕਪੂਰ ਅਤੇ ਕੁੰਦੂ ਨੇ ਟੀਮ ਇਵੈਂਟ 'ਚ ਗੋਲਡ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੀਰਤੀ ਗੁਪਤਾ ਨੇ ਮਹਿਲਾਵਾਂ ਦੀ ਜੂਨੀਅਰ ਟ੍ਰੈਪ ਇਵੈਂਟ 'ਚ ਸੋਨ ਤਮਗਾ ਜਿੱਤਿਆ ਸੀ।

Tarsem Singh

This news is Content Editor Tarsem Singh