ਭਵਾਨੀ ਦੇਵੀ ਨੇ ਰਚਿਆ ਇਤਿਹਾਸ, ਏਸ਼ੀਅਨ ਚੈਂਪੀਅਨਸ਼ਿਪ 'ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣੀ

06/19/2023 5:17:23 PM

ਨਵੀਂ ਦਿੱਲੀ (ਭਾਸ਼ਾ)- ਓਲੰਪੀਅਨ ਸੀਏ ਭਵਾਨੀ ਦੇਵੀ ਨੇ ਸੋਮਵਾਰ ਨੂੰ ਚੀਨ ਦੇ ਵੁਕਸੀ 'ਚ ਏਸ਼ੀਆਈ ਤਲਵਾਰਬਾਜ਼ੀ ਚੈਂਪੀਅਨਸ਼ਿਪ 'ਚ ਮਹਿਲਾ ਸੈਬਰ ਈਵੈਂਟ ਦੇ ਸੈਮੀਫਾਈਨਲ 'ਚ ਹਾਰਨ ਦੇ ਬਾਵਜੂਦ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਮੁਕਾਬਲੇ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਸੈਮੀਫਾਈਨਲ 'ਚ ਭਵਾਨੀ ਨੂੰ ਉਜ਼ਬੇਕਿਸਤਾਨ ਦੀ ਜ਼ੈਨਬ ਡੇਬੇਕੋਵਾ ਦੇ ਖਿਲਾਫ ਸਖਤ ਮੁਕਾਬਲੇ 'ਚ 14-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਇਸ ਵੱਕਾਰੀ ਮੁਕਾਬਲੇ 'ਚ ਭਾਰਤ ਦਾ ਪਹਿਲਾ ਤਮਗਾ ਪੱਕਾ ਕਰ ਦਿੱਤਾ। ਭਵਾਨੀ ਨੇ ਕੁਆਰਟਰ ਫਾਈਨਲ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਜਾਪਾਨ ਦੀ ਮਿਸਾਕੀ ਇਮੁਰਾ ਨੂੰ 15-10 ਨਾਲ ਹਰਾ ਕੇ ਉਲਟਫੇਰ ਪੈਦਾ ਕੀਤਾ ਸੀ।

ਇਹ ਵੀ ਪੜ੍ਹੋ: 1,000 ਕਰੋੜ ਤੋਂ ਪਾਰ ਹੋਈ ਵਿਰਾਟ ਕੋਹਲੀ ਦੀ ਨੈੱਟਵਰਥ, ਜਾਣੋ ਕਿੱਥੋਂ-ਕਿੱਥੋਂ ਆਉਂਦੀ ਹੈ ਕਮਾਈ

ਇਹ ਭਵਾਨੀ ਦੀ ਮਿਸਾਕੀ ਖਿਲਾਫ ਪਹਿਲੀ ਜਿੱਤ ਸੀ। ਇਸ ਤੋਂ ਪਹਿਲਾਂ ਉਹ ਜਾਪਾਨੀ ਖਿਡਾਰਨ ਤੋਂ ਆਪਣੇ ਸਾਰੇ ਮੈਚ ਹਾਰ ਚੁੱਕੀ ਸੀ। 29 ਸਾਲਾ ਭਵਾਨੀ ਨੂੰ ਰਾਊਂਡ ਆਫ 64 'ਚ ਬਾਈ ਮਿਲਿਆ ਸੀ ,ਜਿਸ ਤੋਂ ਬਾਅਦ ਉਸ ਨੇ ਅਗਲੇ ਦੌਰ 'ਚ ਕਜ਼ਾਖਿਸਤਾਨ ਦੀ ਡੋਸਪੇ ਕਰੀਨਾ ਨੂੰ ਹਰਾਇਆ। ਭਾਰਤੀ ਖਿਡਾਰਨ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਵੀ ਉਲਟਫੇਰ ਕਰਦੇ ਹੋਏ ਤੀਜਾ ਦਰਜਾ ਪ੍ਰਾਪਤ ਓਜ਼ਾਕੀ ਸੇਰੀ ਨੂੰ 15-11 ਨਾਲ ਹਰਾਇਆ। ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਭਵਾਨੀ ਨੂੰ ਉਸ ਦੀ ਇਤਿਹਾਸਕ ਪ੍ਰਾਪਤੀ 'ਤੇ ਵਧਾਈ ਦਿੱਤੀ ਹੈ। ਮਹਿਤਾ ਨੇ ਕਿਹਾ, “ਭਾਰਤੀ ਤਲਵਾਰਬਾਜ਼ੀ ਲਈ ਇਹ ਬਹੁਤ ਮਾਣ ਵਾਲਾ ਦਿਨ ਹੈ।

ਇਹ ਵੀ ਪੜ੍ਹੋ: ਭਾਰਤੀ ਫੁੱਟਬਾਲ ਟੀਮ ਨੇ 5 ਸਾਲਾਂ ਬਾਅਦ ਜਿੱਤਿਆ ਇੰਟਰਕਾਂਟੀਨੈਂਟਲ ਕੱਪ : ਫਾਈਨਲ ਮੈਚ 'ਚ ਲੇਬਨਾਨ ਨੂੰ ਹਰਾਇਆ

ਭਵਾਨੀ ਨੇ ਉਹ ਕਰ ਵਿਖਾਇਆ ਹੈ ਜੋ ਇਸ ਤੋਂ ਪਹਿਲਾਂ ਕੋਈ ਹੋਰ ਹਾਸਲ ਨਹੀਂ ਕਰ ਸਕਿਆ। ਉਹ ਵੱਕਾਰੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਹੈ। ਪੂਰੇ ਤਲਵਾਰਬਾਜ਼ੀ ਜਗਤ ਦੀ ਤਰਫੋਂ ਮੈਂ ਉਸ ਨੂੰ ਵਧਾਈ ਦਿੰਦਾ ਹਾਂ। ਭਾਵੇਂ ਉਹ ਸੈਮੀਫਾਈਨਲ ਵਿੱਚ ਹਾਰ ਗਈ ਪਰ ਮੁਕਾਬਲਾ ਕਾਫ਼ੀ ਕਰੀਬੀ ਸੀ। ਫਰਕ ਸਿਰਫ ਇੱਕ ਅੰਕ ਦਾ ਸੀ। ਇਸ ਲਈ ਇਹ ਵੱਡਾ ਸੁਧਾਰ ਹੈ।' ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣੀ ਭਵਾਨੀ ਟੋਕੀਓ ਖੇਡਾਂ ਵਿੱਚ ਰਾਊਂਡ ਆਫ 32 'ਚੋਂ ਬਾਹਰ ਹੋ ਗਈ ਸੀ।

ਇਹ ਵੀ ਪੜ੍ਹੋ: ਇੰਗਲੈਂਡ ਦੇ ਆਲਰਾਊਂਡਰ ਮੋਇਨ ਅਲੀ ਇਸ ਮਾਮਲੇ 'ਚ ਪਾਏ ਗਏ ਦੋਸ਼ੀ, ICC ਨੇ ਦਿੱਤੀ ਸਜ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry