ਜੂਨੀਅਰ ਵਿਸ਼ਵ ਕੁਸ਼ਤੀ ''ਚ ਭਾਨਵਾਲ ਲਗਾਤਾਰ 2 ਤਮਗੇ ਜਿੱਤਣ ਵਾਲਾ ਪਹਿਲਾ ਭਾਰਤੀ

09/19/2018 3:50:24 PM

ਨਵੀਂ ਦਿੱਲੀ : ਸਾਜਨ ਭਾਨਵਾਲ ਸਲੋਵਾਕੀਆ ਦੇ ਤਰਨਾਵਾ ਵਿਚ 77 ਕਿ.ਗ੍ਰਾ ਗ੍ਰੀਕੋ ਰੋਮਨ ਵਰਗ ਵਿਚ ਚਾਂਦੀ ਤਮਗੇ ਦੇ ਨਾਲ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਲਗਾਤਾਰ 2 ਤਮਗੇ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ। ਸੋਨੀਪਤ ਦੇ ਸਮੀਪ ਇਕ ਪਿੰਡ ਦੇ ਰਹਿਣ ਵਾਲੇ 20 ਸਾਲ ਦੇ ਭਾਨਵਾਲ ਦੇ ਲਈ ਰੂਸ ਦੇ ਇਸਲਾਮ ਓਪੀਏਵ ਕਾਫੀ ਮਜ਼ਬੂਤ ਵਿਰੋਧੀ ਸਾਬਤ ਹੋਏ। ਰੂਸ ਦੇ ਖਿਡਾਰੀ ਨੇ 8-0 ਦੀ ਬੜ੍ਹਤ ਦੇ ਨਾਲ ਤਕਨੀਕੀ ਆਧਾਰ 'ਤੇ ਮੁਕਾਲਿਆ ਜਿੱਤਿਆ। ਯੁਨਾਈਟੇਡ ਵਰਲਡ ਰੈਸਲਿੰਗ ਦੀ ਅਧਿਕਾਰਤ ਵੈਬਸਾਈਟ ਦੇ ਮੁਤਾਬਕ ਭਾਨਵਾਲ ਸ਼ੁਰੂਆਤੀ 90 ਸਕਿੰਟਾਂ ਵਿਚ ਬੁਰੀ ਤਰ੍ਹਾਂ ਪੱਛੜ ਗਏ ਅਤੇ ਫਿਰ ਵਾਪਸੀ ਨਹੀਂ ਕਰ ਸਕੇ। ਜੁਲਾਈ ਵਿਚ ਜੂਨੀਅਰ ਏਸ਼ੀਆ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੇ ਹਰਿਆਣਾ ਦੇ ਭਾਨਵਾਲ ਨੇ ਇਸ ਤੋਂ ਪਹਿਲਾਂ ਫਿਨਲੈਂਡ ਦੇ ਟੈਂਪੇਅਰ ਵਿਚ 2017 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ ਸੀ। ਇਕ ਹੋਰ ਭਾਰਤੀ ਵਿਜੇ ਨੇ ਇਸ ਤੋਂ ਪਹਿਲਾਂ ਤੁਰਕੀ ਦੇ ਸਿਹਾਤ ਅਹਿਮਤ ਲਿਮਾਨ ਨੂੰ 55 ਕਿ.ਗ੍ਰਾ ਗ੍ਰੀਕੋ ਰੋਮਨ ਵਿਚ 16-8 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ।