ਸਪੈਨਿਸ਼ ਪੈਰਾ ਬੈਡਮਿੰਟਨ 'ਚ ਭਾਰਤੀਆਂ ਦੀ ਬੱਲੇ-ਬੱਲੇ, ਭਗਤ ਅਤੇ ਕਦਮ ਨੇ ਜਿੱਤੇ ਸੋਨ ਤਮਗ਼ੇ

03/07/2022 3:33:01 PM

ਨਵੀਂ ਦਿੱਲੀ- ਟੋਕੀਓ ਪੈਰਾਲੰਪਿਕ ਦੇ ਚੈਂਪੀਅਨ ਪ੍ਰਮੋਦ ਭਗਤ ਨੇ ਸਪੇਨ ਦੇ ਵਿਕਟੋਰੀਆ 'ਚ ਚਲ ਰਹੇ ਸਪੈਨਿਸ਼ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਟੂਰਨਾਮੈਂਟ 'ਚ ਤਿੰਨੋ ਵਰਗ 'ਚ ਸੋਨ ਤਮਗ਼ੇ ਜਿੱਤੇ। ਵਿਸ਼ਵ ਰੈਂਕਿੰਗ 'ਚ ਚੌਥੇ ਸਥਾਨ 'ਤੇ ਕਾਬਜ ਸੁਕਾਂਤ ਕਦਮ ਨੇ ਇਕ ਸੋਨ ਤੇ ਇਕ ਚਾਂਦੀ ਦੇ ਤਮਗ਼ੇ ਜਿੱਤੇ। 

ਇਹ ਵੀ ਪੜ੍ਹੋ : ਸ਼ੇਨ ਵਾਰਨ ਦਾ ਰਿਕਾਰਡ ਸਧਾਰਨ ਸੀ, ਮਹਾਨ ਨਹੀਂ ਕਹਾਂਗਾ; ਸੁਨੀਲ ਗਾਵਸਕਰ ਦੀ ਇਸ ਟਿੱਪਣੀ 'ਤੇ ਭੜਕੇ ਫੈਂਸ

ਸਿੰਗਲ ਵਰਗ 'ਚ ਦੁਨੀਆ ਦੇ ਨੰਬਰ ਇਕ ਖਿਡਾਰੀ ਭਗਤ ਨੇ ਕੁਮਾਰ ਨੀਤੇਸ਼ ਨੂੰ 17-21, 21-17, 21-17 ਨਾਲ ਹਰਾਇਆ। ਪੁਰਸ਼ ਡਬਲਜ਼ 'ਚ ਭਗਤ ਤੇ ਮਨੋਜ ਸਰਕਾਰ ਨੇ ਹੀ ਕਦਮ ਤੇ ਨੀਤੇਸ਼ ਨੂੰ 21-19, 11-21, 21-11 ਨਾਲ ਹਰਾਇਆ। ਮਿਕਸਡ ਡਬਲਜ਼ 'ਚ ਭਗਤ ਤੇ ਪਲਕ ਕੋਹਲੀ ਨੇ ਭਾਰਤ ਦੇ ਰੂਥਿਕ ਰਘੂਪਤੀ ਤ ਮਾਨਸੀ ਜੋਸ਼ੀ ਨੂੰ 14-21, 21-11, 21-14 ਨਾਲ ਹਰਾ ਕੇ ਖ਼ਿਤਾਬ ਜਿੱਤਿਆ।

ਇਹ ਵੀ ਪੜ੍ਹੋ : ਭਾਰਤੀ ਮਹਿਲਾ 25 ਮੀਟਰ ਪਿਸਟਲ ਟੀਮ ਵਿਸ਼ਵ ਕੱਪ 'ਚ ਸੋਨ ਤਮਗ਼ੇ ਦੇ ਮੁਕਾਬਲੇ 'ਚ ਪੁੱਜੀ

ਭਗਤ ਨੇ ਕਿਹਾ, 'ਇਹ ਮੇਰੇ ਲਈ ਖ਼ਾਸ ਜਿੱਤ ਹੈ ਕਿਉਂਕਿ ਦੋ ਟੂਰਨਾਮੈਂਟ ਬਾਅਦ ਇਹ ਜਿੱਤ ਮਿਲੀ ਹੈ। ਮੇਰਾ ਫੋਕਸ ਹੁਣ ਗ੍ਰੇਡ ਵਨ ਟੂਰਨਾਮੈਂਟ 'ਤੇ ਹੈ ਜੋ ਤਿੰਨ ਦਿਨ ਬਾਅਦ ਸ਼ੁਰੂ ਹੋਵੇਗਾ।' ਦੂਜੇ ਪਾਸੇ ਕਦਮ ਨੇ ਮਾਰਸ਼ੇਲ ਐਡਮ ਨੂੰ 21-18, 21-18 ਨਾਲ ਹਰਾਇਆ। ਪੁਰਸ਼ ਡਬਲਜ਼ 'ਚ ਉਨ੍ਹਾਂ ਨੂੰ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News