ਤਲਾਕ ਤੋਂ ਬਾਅਦ ਰੌਂਡਾ ਨਾਲ ਵਧੀਆਂ ਟ੍ਰੈਵਿਸ ਦੀਆਂ ਨਜ਼ਦੀਕੀਆਂ

03/04/2018 5:00:32 AM

ਜਲੰਧਰ— ਦੁਨੀਆ ਦੀ ਸਭ ਤੋਂ ਖਤਰਨਾਕ ਮਹਿਲਾ ਦੇ ਤੌਰ 'ਤੇ ਮਸ਼ਹੂਰ ਯੂ. ਐੱਫ. ਸੀ. ਫਾਈਟਰ ਰੌਂਡਾ ਰਾਊਸੀ ਨੇ ਪਿਛਲੇ ਸਾਲ ਹੀ ਐੱਮ. ਐੱਮ. ਏ. ਫਾਈਟਰ ਟਰੈਵਿਸ ਬਰਾਊਨ ਨਾਲ ਵਿਆਹ ਕੀਤਾ ਸੀ। ਅਮਰੀਕਾ ਦੇ ਹਵਾਈ ਦੇ ਰਹਿਣ ਵਾਲੇ ਟ੍ਰੈਵਿਸ ਬਰਾਊਨ ਦਾ ਐੱਮ. ਐੱਮ. ਓ. ਵਿਚ ਕਾਫੀ ਨਾਂ ਹੈ। ਰੌਂਡਾ ਨਾਲ ਉਸਦੀ ਮੁਲਾਕਾਤ ਪ੍ਰੋਫੈਸ਼ਨਲ ਮੁਕਾਬਲੇ ਦੌਰਾਨ ਹੀ ਹੋਈ ਸੀ। ਹਾਲਾਂਕਿ ਟ੍ਰੈਵਿਸ ਨੇ 2016 ਵਿਚ ਜੀਨਾ ਰੀਨੀ ਵੇਬ ਨਾਮੀ ਯੂ. ਐੱਸ. ਮਾਡਲ ਨਾਲ ਵਿਆਹ ਕੀਤਾ ਸੀ, ਜਿਹੜੀ ਸਿਰਫ 2 ਸਾਲ ਹੀ ਚੱਲ ਸਕੀ। ਪਹਿਲੇ ਵਿਆਹ ਤੋਂ ਟ੍ਰੈਵਿਸ ਦੇ 2 ਬੱਚੇ ਵੀ ਹਨ।

ਜੀਨਾ ਨਾਲ ਤਲਾਕ ਹੋਣ ਤੋਂ ਬਾਅਦ ਟ੍ਰੈਵਿਸ ਦੀਆਂ ਰੌਂਡਾ ਨਾਲ ਨਜ਼ਦੀਕੀਆਂ ਵਧੀਆਂ। ਪਿਛਲੇ ਸਾਲ ਅਪ੍ਰੈਲ ਵਿਚ ਦੋਵਾਂ ਨੇ ਮੰਗਣੀ ਕੀਤੀ ਸੀ। ਤਦ ਰੌਂਡਾ ਵਲੋਂ ਮੰਗਣੀ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਪਾਈ ਗਈ, ਕਾਰਟੂਨ ਫੋਟੋ ਕਾਫੀ ਚਰਚਾ ਵਿਚ ਰਹੀ ਸੀ। ਅਗਸਤ ਵਿਚ ਦੋਵਾਂ ਨੇ ਹਵਾਈ ਵਿਚ ਵਿਆਹ ਕਰ ਲਿਆ। ਹੁਣ ਰੌਂਡਾ ਡਬਲਯੂ. ਡਬਲਯੂ. ਈ. ਵਿਚ ਆਪਣੀ ਐਂਟਰੀ ਨੂੰ ਲੈ ਕੇ ਚਰਚਾ ਵਿਚ ਹੈ। ਅਪ੍ਰੈਲ ਵਿਚ ਹੋਣ ਵਾਲੇ ਰੈਸਲਮੇਨੀਆ ਵਿਚ ਉਸਦੀ ਸੰਭਾਵਿਤ ਪਹਿਲੀ ਫਾਈਟ ਹੋ ਸਕਦੀ ਹੈ।