ਬੈਂਜੇਮਾ ਨੇ ਰੀਅਲ ਮੈਡ੍ਰਿਡ ਦੇ ਨਾਲ ਇਕਰਾਰਨਾਮਾ 2023 ਤੱਕ ਵਧਾਇਆ

08/20/2021 11:30:18 PM

ਮੈਡ੍ਰਿਡ- ਕਰੀਮ ਬੈਂਜੇਮਾ ਨੇ ਰੀਅਲ ਮੈਡ੍ਰਿਡ ਦੇ ਨਾਲ ਆਪਣਾ ਇਕਰਾਰਨਾਮਾ 2023 ਤੱਕ ਵਧਾ ਦਿੱਤਾ ਹੈ। ਸਪੇਨ ਦੇ ਇਸ ਕਲੱਬ ਨੇ ਸ਼ੁੱਕਰਵਾਰ ਨੂੰ ਇੱਥੇ ਜਾਣਕਾਰੀ ਦਿੱਤੀ। ਫਰਾਂਸ ਦਾ ਇਹ 33 ਸਾਲਾ ਸਟ੍ਰਾਈਕਰ 2009 ਵਿਚ ਲਿਓਨ ਤੋਂ ਰੀਅਲ ਮੈਡ੍ਰਿਡ ਨਾਲ ਜੁੜਿਆ ਸੀ ਅਤੇ ਉਨ੍ਹਾਂ ਨੇ ਕਲੱਬ ਨੂੰ ਚਾਰ ਚੈਂਪੀਅਨਸ ਲੀਗ ਖਿਤਾਬ ਅਤੇ ਤਿੰਨ ਸਪੈਨਿਸ਼ ਲੀਗ ਖਿਤਾਬ ਜਿਤਾਉਣ ਵਿਚ ਮਦਦ ਕੀਤੀ।

ਇਹ ਖ਼ਬਰ ਪੜ੍ਹੋ-  ENG v IND : ਤੀਜੇ ਟੈਸਟ ਦੇ ਲਈ ਇੰਗਲੈਂਡ ਟੀਮ 'ਚ ਸ਼ਾਮਲ ਹੋਇਆ ਇਹ ਬੱਲੇਬਾਜ਼


ਕ੍ਰਿਸਟੀਆਨੋ ਰੋਨਾਲਡੋ ਦੇ 2018 ਵਿਚ ਕਲੱਬ ਨੂੰ ਛੱਡਣ ਤੋਂ ਬਾਅਦ ਬੈਂਜੇਮਾ ਰੀਅਲ ਮੈਡ੍ਰਿਡ ਦੀ ਪਹਿਲੀ ਲਾਈਨ ਵਿਚ ਮੁੱਖ ਖਿਡਾਰੀ ਬਣ ਗਏ। ਉਨ੍ਹਾਂ ਨੇ ਪਿਛਲੇ ਹਫਤੇ ਰੀਅਲ ਮੈਡ੍ਰਿਡ ਦੇ ਸੈਸ਼ਨ ਦੇ ਪਹਿਲੇ ਮੈਚ ਵਿਚ ਦੋ ਗੋਲ ਕੀਤੇ ਸਨ। ਉਸਦਾ ਨਵਾਂ ਇਕਰਾਰਨਾਮਾ ਇਨ੍ਹਾਂ ਅਟਕਲਬਾਜ਼ੀਆਂ ਦੇ ਵਿਚ ਸਾਹਮਣੇ ਆਇਆ ਹੈ ਕਿ ਰੀਅਲ ਮੈਡ੍ਰਿਡ ਫਰਾਂਸ ਦੇ ਹੀ ਇਕ ਹੋਰ ਸਟ੍ਰਾਈਕਰ ਕਾਈਲਨ ਐਮਬਾਪੇ ਨੂੰ ਪੈਰਿਸ ਸੇਂਟ ਜਰਮਨ ਤੋਂ ਲੈਣਾ ਚਾਹੀਦਾ ਹੈ।

ਇਹ ਖ਼ਬਰ ਪੜ੍ਹੋ-  ਅਦਿਤੀ ਅਸ਼ੋਕ ਬ੍ਰਿਟਿਸ਼ ਓਪਨ 'ਚ ਸਾਂਝੇਤੌਰ 'ਤੇ 22ਵੇਂ ਸਥਾਨ 'ਤੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh