ਸੰਦੀਪ ਨੇ ਛੱਡਿਆ ਜ਼ਹੀਰ ਖਾਨ ਨੂੰ ਪਿੱਛੇ, ਬਣਾਇਆ ਇਹ ਵੱਡਾ ਰਿਕਾਰਡ

11/03/2020 11:36:38 PM

ਸ਼ਾਰਜਾਹ- ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ ਸੰਦੀਪ ਸ਼ਰਮਾ ਨੇ ਮੁੰਬਈ ਇੰਡੀਅਨਜ਼ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਕੀਤੀ। ਸੰਦੀਪ ਨੇ ਮੁੰਬਈ ਦੇ ਵਿਰੁੱਧ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਉਸ ਨੇ ਦਿੱਗਜ ਗੇਂਦਬਾਜ਼ ਜ਼ਹੀਰ ਖਾਨ ਦਾ ਰਿਕਾਰਡ ਤੋੜ ਦਿੱਤਾ। ਸੰਦੀਪ ਹੁਣ ਆਈ. ਪੀ. ਐੱਲ. ਦੇ ਮੈਚਾਂ 'ਚ ਪਾਰਵਪਲੇਅ ਦੌਰਾਨ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲਾ ਗੇਂਦਬਾਜ਼ ਬਣ ਗਿਆ ਹੈ। 


ਸੰਦੀਪ ਸ਼ਰਮਾ ਨੇ ਆਈ. ਪੀ. ਐੱਲ. 'ਚ ਜ਼ਹੀਰ ਖਾਨ ਦੇ ਸਭ ਤੋਂ ਜ਼ਿਆਦਾ ਪਾਵਰਪਲੇਅ 'ਚ ਵਿਕਟਾਂ ਲੈਣ ਦੇ ਰਿਕਾਰਡ ਨੂੰ ਤੋੜਦੇ ਹੋਏ ਉਸ ਤੋਂ ਅੱਗੇ ਨਿਕਲ ਗਏ ਹਨ। ਸੰਦੀਪ ਦੇ ਨਾਂ ਹੁਣ ਪਹਿਲੇ 6 ਓਵਰਾਂ ਭਾਵ ਪਾਵਰਪਲੇਅ 'ਚ 53 ਵਿਕਟਾਂ ਉਸਦੇ ਨਾਂ ਹੋ ਗਈਆਂ ਹਨ। ਉਸ ਤੋਂ ਬਾਅਦ ਜ਼ਹੀਰ ਖਾਨ ਦਾ ਨਾਂ ਆਉਂਦਾ ਹੈ, ਜਿੰਨ੍ਹਾਂ ਨੇ ਪਾਵਰਪਲੇਅ ਦੌਰਾਨ 52 ਵਿਕਟਾਂ ਹਾਸਲ ਕੀਤੀਆਂ ਹਨ।
ਆਈ. ਪੀ. ਐੱਲ. 'ਚ ਪਹਿਲੇ 6 ਓਵਰਾਂ 'ਚ ਸਭ ਤੋਂ ਜ਼ਿਆਦਾ ਵਿਕਟਾਂ
53- ਸੰਦੀਪ ਸ਼ਰਮਾ
52- ਜ਼ਹੀਰ ਖਾਨ
48 ਭੁਵਨੇਸ਼ਵਰ
45- ਉਮੇਸ਼ ਯਾਦਵ
44- ਧਵਨ ਕੁਲਕਰਣੀ

ਇਹ ਵੀ ਪੜ੍ਹੋ: IPL 'ਚ ਸਭ ਤੋਂ ਜ਼ਿਆਦਾ ਬਾਰ 500+ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼, ਆਖਰੀ ਨੰਬਰ 'ਤੇ ਹੈ ਰਾਹੁਲ
ਆਈ. ਪੀ. ਐੱਲ. 'ਚ ਸੰਦੀਪ ਸ਼ਰਮਾ ਦਾ ਵੱਡੇ ਬੱਲੇਬਾਜ਼ਾਂ ਵਿਰੁੱਧ ਸ਼ਾਨਦਾਰ ਰਿਕਾਰਡ ਹੈ। ਮੁੰਬਈ ਦੇ ਵਿਰੁੱਧ ਉਨ੍ਹਾਂ ਨੇ ਕਪਤਾਨ ਰੋਹਿਤ ਸ਼ਰਮਾ ਨੂੰ ਆਊਟ ਕੀਤਾ। ਸੰਦੀਪ ਆਈ. ਪੀ. ਐੱਲ. 'ਚ ਚਾਰ ਬਾਰ ਰੋਹਿਤ ਨੂੰ ਆਪਣੀ ਗੇਂਦ ਨਾਲ ਸ਼ਿਕਾਰ ਬਣਾ ਚੁੱਕੇ ਹਨ। ਵਿਰਾਟ ਦੇ ਸਾਹਮਣੇ ਵੀ ਉਸਦਾ ਰਿਕਾਰਡ ਬੇਹੱਦ ਸ਼ਾਨਦਾਰ ਰਿਹਾ ਹੈ। ਦੇਖੋ ਅੰਕੜੇ—
ਇੰਨੀ ਬਾਰ ਇਨ੍ਹਾਂ ਖਿਡਾਰੀਆਂ ਨੂੰ ਸੰਦੀਪ ਨੇ ਬਣਾਇਆ ਆਪਣਾ ਸ਼ਿਕਾਰ

7- ਵਿਰਾਟ ਕੋਹਲੀ
4- ਕ੍ਰਿਸ ਗੇਲ
4- ਰੋਹਿਤ ਸ਼ਰਮਾ

Gurdeep Singh

This news is Content Editor Gurdeep Singh