T20 WC ਤੋਂ ਪਹਿਲਾਂ ਪਾਕਿ ਦੇ ਤੇਜ਼ ਗੇਂਦਬਾਜ਼ ਰਊਫ ਦੀ ਭਾਰਤ ਨੂੰ ਚਿਤਾਵਨੀ, ਕਿਹਾ- MCG ਮੇਰਾ ਹੋਮ ਗਰਾਊਂਡ

09/29/2022 8:10:45 PM

ਲਾਹੌਰ— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਾਰਿਸ ਰਾਊਫ ਨੂੰ ਬਿਗ ਬੈਸ਼ ਲੀਗ ਖੇਡਣ ਦੇ ਆਪਣੇ ਤਜ਼ਰਬੇ ਦੇ ਦਮ 'ਤੇ ਭਾਰਤ ਖਿਲਾਫ 23 ਅਕਤੂਬਰ ਨੂੰ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ 'ਚ ਸਫਲਤਾ ਮਿਲਣ ਦਾ ਭਰੋਸਾ ਹੈ। ਭਾਰਤ ਅਤੇ ਪਾਕਿਸਤਾਨ ਆਪਸੀ ਸਿਆਸੀ ਤਣਾਅ ਕਾਰਨ ਦੁਵੱਲੀ ਸੀਰੀਜ਼ ਨਹੀਂ ਖੇਡਦੇ ਹਨ। MCG ਵਿੱਚ ਇਹ ਮੈਚ ਇੱਕ ਸਾਲ ਵਿੱਚ ਉਨ੍ਹਾਂ ਦਾ ਚੌਥਾ ਮੁਕਾਬਲਾ ਮੈਚ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਕਿੰਗਜ਼ ਦੀ ਮਾਲਕਣ ਪ੍ਰਿਟੀ ਜ਼ਿੰਟਾ ਨੇ ਅਰਸ਼ਦੀਪ ਸਿੰਘ ਨੂੰ ਵਧਾਈ ਦਿੰਦੇ ਹੋਏ ਲਿਖਿਆ, ਵਾਹ ਅਰਸ਼...

ਰਊਫ ਨੇ ਕਿਹਾ, 'ਜੇਕਰ ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕਿਆ ਤਾਂ ਉਨ੍ਹਾਂ ਲਈ ਮੈਨੂੰ ਖੇਡਣਾ ਆਸਾਨ ਨਹੀਂ ਹੋਵੇਗਾ। ਮੈਂ ਬਹੁਤ ਖੁਸ਼ ਹਾਂ ਕਿ ਇਹ ਮੁਕਾਬਲਾ ਮੈਲਬੌਰਨ ਕ੍ਰਿਕਟ ਮੈਦਾਨ 'ਤੇ ਹੋ ਰਿਹਾ ਹੈ। ਰਾਊਫ BBL ਵਿੱਚ ਮੈਲਬੋਰਨ ਸਟਾਰਸ ਲਈ ਖੇਡਦਾ ਹੈ। ਉਸ ਨੇ ਕਿਹਾ, 'ਇਹ ਮੇਰਾ ਘਰੇਲੂ ਮੈਦਾਨ ਹੈ ਕਿਉਂਕਿ ਮੈਂ ਮੈਲਬੋਰਨ ਸਟਾਰਸ ਲਈ ਖੇਡਦਾ ਹਾਂ। ਮੈਂ ਜਾਣਦਾ ਹਾਂ ਕਿ ਉੱਥੇ ਕਿਵੇਂ ਖੇਡਣਾ ਹੈ। ਮੈਂ ਇਹ ਵੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਭਾਰਤ ਖਿਲਾਫ ਗੇਂਦਬਾਜ਼ੀ ਕਿਵੇਂ ਕਰਨੀ ਹੈ।'

ਇਹ ਵੀ ਪੜ੍ਹੋ : ਭਾਰਤ ਲਈ ਟੀ-20 'ਚ ਇਸ ਸਾਲ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਸੂਰਿਆਕੁਮਾਰ ਯਾਦਵ

ਪਾਕਿਸਤਾਨ ਨੇ ਯੂ. ਏ. ਈ. ਵਿੱਚ ਹੋਏ ਪਿਛਲੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਨੂੰ ਦਸ ਵਿਕਟਾਂ ਨਾਲ ਹਰਾਇਆ ਸੀ, ਜੋ ਵਿਸ਼ਵ ਕੱਪ ਵਿੱਚ ਭਾਰਤ ਉੱਤੇ ਉਸ ਦੀ ਪਹਿਲੀ ਜਿੱਤ ਸੀ। ਭਾਰਤ ਨੇ ਏਸ਼ੀਆ ਕੱਪ ਦੇ ਗਰੁੱਪ ਗੇੜ ਵਿੱਚ ਉਸ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ ਪਰ ਸੁਪਰ ਫੋਰ ਪੜਾਅ ਵਿੱਚ ਹਾਰ ਗਿਆ ਸੀ। ਰਾਊਫ ਨੇ ਕਿਹਾ, "ਭਾਰਤ ਅਤੇ ਪਾਕਿਸਤਾਨ ਦੇ ਮੈਚਾਂ ਵਿੱਚ ਬਹੁਤ ਦਬਾਅ ਰਹਿੰਦਾ ਹੈ। ਮੈਂ ਵਿਸ਼ਵ ਕੱਪ ਵਿੱਚ ਇਹ ਦਬਾਅ ਮਹਿਸੂਸ ਕੀਤਾ ਸੀ। ਪਰ ਏਸ਼ੀਆ ਕੱਪ ਦੇ ਪਿਛਲੇ ਦੋ ਮੈਚਾਂ 'ਚ ਮੈਨੂੰ ਅਜਿਹਾ ਦਬਾਅ ਮਹਿਸੂਸ ਨਹੀਂ ਹੋਇਆ ਕਿਉਂਕਿ ਮੈਨੂੰ ਪਤਾ ਸੀ ਕਿ ਮੈਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੈ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News