IPL ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਤੇ ਦਿੱਲੀ ਡੇਅਰਡੇਵਿਲਸ ਨੂੰ ਲੱਗਾ ਝਟਕਾ

02/15/2018 4:02:41 PM

ਨਵੀਂ ਦਿੱਲੀ (ਬਿਊਰੋ)— 2018 ਵਿਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਦਾ 11ਵਾਂ ਸੀਜ਼ਨ 7 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਜਨਵਰੀ ਵਿਚ ਹੋਏ ਆਕਸ਼ਨ ਵਿਚ ਸਭ ਤੋਂ ਜ਼ਿਆਦਾ ਉਤਾਵਲੀ ਦਿੱਸੀ ਹੀਰੋਇਨ ਅਤੇ ਕਿੰਗਸ ਇਲੈਵਨ ਪੰਜਾਬ ਟੀਮ ਦੀ ਕੋ-ਓਨਰ ਪ੍ਰੀਤੀ ਜਿੰਟਾ ਨੂੰ ਝਟਕਾ ਲਗਾ ਹੈ। ਉਨ੍ਹਾਂ ਦੀ ਟੀਮ ਦੇ ਸਟਾਰ ਖਿਡਾਰੀ ਆਰੋਨ ਫਿੰਚ ਓਪਨਿੰਗ ਮੈਚ ਨਹੀਂ ਖੇਡ ਸਕਣਗੇ। ਫਿੰਚ ਆਸਟਰੇਲੀਆਈ ਕ੍ਰਿਕਟਰ ਹਨ। ਇਸਦੇ ਇਲਾਵਾ ਇਕ ਹੋਰ ਆਸਟਰੇਲੀਆਈ ਕ੍ਰਿਕਟਰ ਗਲੇਨ ਮੈਕਸਵੇਲ ਵੀ ਓਪਨਿੰਗ ਮੈਚ ਮਿਸ ਕਰ ਦੇਣਗੇ।

ਇਹ ਹੈ ਓਪਨਿੰਗ ਮੈਚ ਨਾ ਖੇਡ ਪਾਉਣ ਦੀ ਵਜ੍ਹਾ
ਆਸਟਰੇਲੀਆਈ ਕ੍ਰਿਕਟਰ ਆਰੋਨ ਫਿੰਚ ਨੇ ਆਈ.ਪੀ.ਐੱਲ. ਦਾ ਸ਼ੈਡਿਊਲ ਜਾਰੀ ਹੋਣ ਦੇ ਬਾਅਦ ਇਹ ਜ਼ਾਹਰ ਕੀਤਾ ਕਿ ਉਹ ਓਪਨਿੰਗ ਮੈਚ ਲਈ ਉਪਲੱਬਧ ਨਹੀਂ ਰਹਾਂਗੇ। ਦਰਅਸਲ ਫਿੰਚ 7 ਅਪ੍ਰੈਲ ਨੂੰ ਪਾਰਟਨਰ ਏਮੀ ਗ੍ਰਿਫਿਥਸ ਨਾਲ ਵਿਆਹ ਕਰਨ ਜਾ ਰਹੇ ਹਨ। ਉਥੇ ਹੀ, ਉਨ੍ਹਾਂ ਦੀ ਟੀਮ ਪੰਜਾਬ ਦਾ ਪਹਿਲਾ ਮੈਚ 8 ਅਪ੍ਰੈਲ ਨੂੰ ਦਿੱਲੀ ਡੇਅਰਡੇਵਿਲਸ ਖਿਲਾਫ ਹੋਣਾ ਹੈ।
ਬੁੱਧਵਾਰ ਨੂੰ ਆਈ.ਪੀ.ਐੱਲ. ਸ਼ੇਡਿਊਲ ਜਾਰੀ ਹੋਣ ਦੇ ਬਾਅਦ ਫਿੰਚ ਨੇ ਕਿਹਾ, 'ਜਾਹਰ ਸੀ ਗੱਲ ਹੈ ਮੈਂ ਆਪਣਾ ਵਿਆਹ ਤਾਂ ਮਿਸ ਨਹੀਂ ਕਰ ਸਕਦਾ, ਇਸ ਲਈ ਪਹਿਲਾ ਮੈਚ ਨਹੀਂ ਖੇਡ ਪਾਵਾਂਗਾ। ਚੰਗੀ ਗੱਲ ਇਹ ਹੈ ਕਿ ਸਾਡਾ ਦੂਜਾ ਮੈਚ 13 ਅਪ੍ਰੈਲ ਨੂੰ ਹੈ, ਤਾਂ ਮੇਰੇ ਕੋਲ ਟੀਮ ਨਾਲ ਜੁੜਣ ਲਈ ਕਾਫ਼ੀ ਸਮਾਂ ਹੋਵੇਗਾ।

ਮੈਕਸਵੇਲ ਵੀ ਨਹੀਂ ਖੇਡਣਗੇ ਪਹਿਲਾ ਮੈਚ
ਫਿੰਚ ਦੇ ਹੀ ਸਾਥੀ ਖਿਡਾਰੀ ਗਲੇਨ ਮੈਕਸਵੇਲ ਵੀ ਆਪਣੀ ਟੀਮ ਦਾ ਓਪਨਿੰਗ ਮੈਚ ਮਿਸ ਕਰਨਗੇ। ਇਸ ਵਾਰ ਆਈ.ਪੀ.ਐੱਲ. ਵਿਚ ਉਹ ਦਿੱਲੀ ਡੇਅਰਡੇਵਿਲਸ ਵਿਚ ਹਨ। ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬ ਟੀਮ ਵਿਚ ਸਨ। 8 ਅਪ੍ਰੈਲ ਨੂੰ ਪੰਜਾਬ ਦਾ ਮੈਚ ਦਿੱਲੀ ਨਾਲ ਹੀ ਹੈ। ਇਸ ਲਈ ਇਹ ਦੋਨੋਂ ਖਿਡਾਰੀ ਆਪਣੀ-ਆਪਣੀ ਟੀਮ ਨਾਲ ਨਹੀਂ ਖੇਡ ਸਕਣਗੇ। ਦਰਅਸਲ, ਮੈਕਸਵੇਲ ਅਤੇ ਫਿੰਚ ਕਲੋਜ ਫਰੈਂਡਸ ਹਨ ਅਤੇ ਮੈਕਸਵੇਲ ਦੋਸਤ ਦੇ ਵਿਆਹ ਕਾਰਨ ਇਹ ਬ੍ਰੇਕ ਲੈ ਰਹੇ ਹਨ।