IPL ਦੌਰਾਨ 20,000 ਤੋਂ ਵੱਧ ਟੈਸਟਾਂ ''ਤੇ ਲਗਭਗ 10 ਕਰੋੜ ਰੁਪਏ ਖਰਚ ਕਰੇਗਾ BCCI

09/01/2020 8:28:48 PM

ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 19 ਸਤੰਬਰ ਤੋਂ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਦੌਰਾਨ 20,000 ਤੋਂ ਵੱਧ ਕੋਵਿਡ-19 ਟੈਸਟਾਂ ਲਈ ਲਗਭਗ 10 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਭਾਰਤ ਵਿਚ ਖਿਡਾਰੀਆਂ ਦੀ ਜਾਂਚ ਦਾ ਖਰਚਾ 8 ਫ੍ਰੈਂਚਾਈਜ਼ੀਆਂ ਟੀਮਾਂ ਨੇ ਚੁੱਕਿਆ ਸੀ ਜਦਕਿ 20 ਅਗਸਤ ਤੋਂ ਟੀਮਾਂ ਦੇ ਯੂ. ਏ. ਈ. ਪਹੁੰਚਣ ਤੋਂ ਬਾਅਦ ਬੀ. ਸੀ. ਸੀ. ਆਈ. ਆਰ. ਟੀ.-ਪੀ. ਸੀ. ਆਰ. ਜਾਂਚ ਕਰਵਾ ਰਿਹਾ ਹੈ। ਆਈ. ਪੀ. ਐੱਲ. ਦੇ ਇਕ ਸੂਤਰ ਨੇ ਦੱਸਿਆ,''ਅਸੀਂ ਟੈਸਟ ਕਰਨ ਲਈ ਯੂ. ਏ. ਈ. ਦੀ ਕੰਪਨੀ ਵੀ. ਪੀ. ਐੱਸ. ਹੇਲਥਕੇਅਰ ਦੇ ਨਾਲ ਕਰਾਰ ਕੀਤਾ ਹੈ। ਮੈਂ ਜਾਂਚ ਦੀ ਗਿਣਤੀ ਦੇ ਬਾਰੇ ਵਿਚ ਸਾਫ ਤੌਰ 'ਤੇ ਨਹੀਂ ਕਹਿ ਸਕਦਾ ਪਰ ਇਸ ਦੌਰਾਨ 20,000 ਤੋਂ ਵੱਧ ਟੈਸਟ ਹੋਣਗੇ। ਹਰੇਕ ਟੈਸਟ ਲਈ ਬੀ. ਸੀ.ਸੀ. ਆਈ. ਨੂੰ 200 ਏ. ਈ. ਡੀ. (ਲਗਭਗ 3971 ਰੁਪਏ) ਖਰਚ ਕਰਨੇ ਪੈਣਗੇ।''
ਉਸ ਨੇ ਕਿਹਾ, ''ਅਜਿਹੇ ਵਿਚ ਬੀ. ਸੀ. ਸੀ. ਆਈ. ਕੋਵਿਡ-19 ਜਾਂਚ ਲਈ ਲਗਭਗ 10 ਕਰੋੜ ਰੁਪਏ ਦੀ ਰਾਸ਼ੀ ਖਰਚ ਕਰੇਗਾ। ਕੰਪਨੀ ਦੇ ਲਗਭਗ 75 ਸਿਹਤ ਸੇਵਾ ਨਾਲ ਜੁੜੇ ਕਰਮਚਾਰੀ, ਆਈ. ਪੀ. ਐੱਲ. ਟੈਸਟ ਪ੍ਰਕਿਰਿਆ ਦਾ ਇਕ ਹਿੱਸਾ ਹੈ।'' ਬੀ. ਸੀ. ਸੀ.ਆਈ. ਖਿਡਾਰੀਆਂ ਤੇ ਅਧਿਕਾਰੀਆਂ ਦੀ ਸੁਰੱਖਿਆ ਵਿਚ ਜਰਾ ਵੀ ਅਣਹਿਗਲੀ ਨਹੀਂ ਬਰਤਣਾ ਚਾਹੁੰਦਾ ਹੈ, ਇਸ ਲਈ ਸਿਹਤ ਕਰਮਚਾਰੀਆਂ ਨੂੰ ਇਕ ਵੱਖਰੇ ਹੋਟਲ ਵਿਚ ਰੱਖਿਆ ਗਿਆ ਹੈ।''

Gurdeep Singh

This news is Content Editor Gurdeep Singh