ਬਾਇਓ ਬਬਲ ਨੂੰ ਲੈ ਕੇ BCCI ਕਰੇਗਾ ਵੱਡਾ ਫ਼ੈਸਲਾ, ਖਿਡਾਰੀਆਂ ਨੂੰ ਮਿਲੇਗੀ ਰਾਹਤ

04/06/2022 3:52:20 PM

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਘਰੇਲੂ ਮੈਚਾਂ ਲਈ ਬਾਇਓ-ਬਬਲ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਦੋਂ ਤੋਂ ਕੋਵਿਡ-19 ਵਾਇਰਸ ਦੁਨੀਆ 'ਚ ਫੈਲਿਆ ਉਦੋਂ ਤੋਂ ਪੇਸ਼ੇਵਰ ਕ੍ਰਿਕਟਰਾਂ ਨੂੰ ਟੂਰਨਾਮੈਂਟ ਦੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਖ਼ੁਦ ਨੂੰ ਇਕ ਖ਼ਾਸ ਖੇਤਰ 'ਚ ਸੀਮਿਤ ਰੱਖਣਾ ਪੈਂਦਾ ਹੈ। ਇਸ 'ਚ ਟੀਮ ਦੇ ਬਾਇਓ-ਬਬਲ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਕਾਂਤਵਾਸ ਦੀ ਸਮਾਂ-ਮਿਆਦ ਤੋਂ ਗੁਜ਼ਰਨਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : IPL 2022 : ਕੋਲਕਾਤਾ ਦਾ ਸਾਹਮਣਾ ਅੱਜ ਮੁੰਬਈ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

ਕਈ ਖਿਡਾਰੀਆਂ ਨੇ ਇਸ ਕਾਰਨ ਥਕਾਨ ਦੀ ਸ਼ਿਕਾਇਤ ਕੀਤੀ ਹੈ। ਬੀ. ਸੀ. ਸੀ. ਆਈ. ਨੇ ਇਸ ਮਹੀਨੇ ਦੋ ਘਰੇਲੂ ਪ੍ਰਤੀਯੋਗਿਤਾਵਾਂ ਦੇ ਨਾਲ ਇਕ ਪ੍ਰਯੋਗ ਕਰਨ ਦਾ ਫ਼ੈਸਲਾ ਕੀਤਾ ਹੈ। ਅੰਡਰ-19 ਕੂਚ ਬਿਹਾਰ ਟਰਾਫੀ ਨਾਕਆਊਟ ਤੇ ਸੀਨੀਅਰ ਮਹਿਲਾ ਟੀ-20 ਟਰਾਫੀ 18 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਹੈ। ਟੀਮਾਂ ਨੂੰ ਸੂਚਨਾ ਦਿੱਤੀ ਗਈ ਹੈ ਕਿ ਪ੍ਰਤੀਯੋਗਿਤਾ ਲਈ ਮੇਜ਼ਬਾਨ ਸ਼ਹਿਰਾਂ 'ਚ ਆਉਣ 'ਤੇ ਖਿਡਾਰੀਆਂ ਨੂੰ ਇਕਾਂਤਵਾਸ ਤੋਂ ਗੁਜ਼ਰਨਾ ਨਹੀਂ ਪਵੇਗਾ।

ਵਾਰ-ਵਾਰ ਟੀਮ ਦਾ ਆਰ.ਟੀ. ਪੀ.ਸੀ.ਆਰ. ਹੋਵੇਗਾ?
ਕੋਵਿਡ-19 ਦੇ ਬਾਅਦ ਖ਼ਾਸ ਤੌਰ 'ਤੇ ਇਹ ਭਾਰਤ 'ਚ ਬਿਨਾ ਬਾਇਓ-ਬਬਲ ਮਿਆਰਾਂ ਦੇ ਪੇਸ਼ੇਵਰ ਕ੍ਰਿਕਟ ਦਾ ਪਹਿਲਾ ਉਦਾਹਰਣ ਹੋਵੇਗਾ। ਹਾਲਾਂਕਿ ਖਿਡਾਰੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਵਾਰ-ਵਾਰ ਆਰ.ਟੀ. ਪੀ.ਸੀ.ਆਰ. ਕੀਤਾ ਜਾਵੇਗਾ। ਭਾਰਤੀ ਕ੍ਰਿਕਟ ਬੋਰਡ ਵਲੋਂ ਸਾਂਝੇ ਕੀਤੇ ਗਏ ਨਿਰਦੇਸ਼ਾਂ ਦੇ ਮੁਤਾਬਕ ਟੀਮਾਂ ਟੂਰਨਾਮੈਂਟ ਤੋਂ ਤਿੰਨ ਦਿਨ ਪਹਿਲਾਂ (15 ਅਪ੍ਰੈਲ) ਆਪਣੇ ਕੈਂਪਾਂ 'ਚ ਰਿਪੋਰਟ ਕਰ ਸਕਦੀਆਂ ਹਨ ਤੇ ਅਗਲੇ ਦਿਨ ਆਪਣਾ ਅਭਿਆਸ ਸ਼ੁਰੂ ਕਰ ਸਕਦੀਆਂ ਹਨ।

ਇਸ ਦੌਰਾਨ ਖਿਡਾਰੀਆਂ ਨੂੰ ਅਜੇ ਵੀ ਆਤਮ ਸੰਤੁਸ਼ਟ ਨਹੀਂ ਹੋਣ ਤੇ ਕੋਵਿਡ-ਅਨੁਕੂਲ ਵਿਵਹਾਰ ਦੀ ਪਾਲਣਾ ਕਰਨ ਲਈ ਕਿਹਾ ਜਾ ਸਕਦਾ ਹੈ। ਜਦਕਿ ਟੀਮਾਂ ਨੂੰ ਹੋਟਲ ਦੇ ਇਕ ਅਲਗ ਹਿੱਸੇ 'ਚ ਰੱਖਿਆ ਜਾਵੇਗਾ। ਖਿਡਾਰੀਆਂ ਨੂੰ ਟੂਰਨਾਮੈਂਟ 'ਚ ਹਿੱਸਾ ਲੈਣ ਵਾਲਿਆਂ ਤੋਂ ਇਲਾਵਾ ਹੋਰਨਾ ਲੋਕਾਂ ਦੇ ਨਾਲ ਜੁੜਨ ਲਈ ਉਤਸ਼ਾਹਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕ੍ਰਿਪਾਲ ਸਿੰਘ ਨੇ ਤੋੜਿਆ 22 ਸਾਲ ਪੁਰਾਣਾ ਡਿਸਕਸ ਥਰੋਅ ਮੀਟ ਰਿਕਾਰਡ

ਬੀ. ਸੀ. ਸੀ. ਆਈ. ਦੇ ਇਕ ਸੂਤਰ ਦੇ ਹਵਾਲੇ ਤੋਂ ਇਕ ਨਿਊਜ਼ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਦੋਂ ਆਈ. ਪੀ. ਐੱਲ. ਦਾ ਸ਼ਡਿਊਲ ਤਿਆਰ ਕੀਤਾ ਗਿਆ ਸੀ, ਉਦੋਂ ਵੀ ਤੀਜੀ ਲਹਿਰ ਚਲ ਰਹੀ ਸੀ। ਬੋਰਡ ਮਲਟੀ-ਸਿਟੀ ਟੂਰਨਾਮੈਂਟ ਦੇ ਨਾਲ ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦਾ ਸੀ। ਬਹੁਤ ਕੁਝ ਦਾਅ 'ਤੇ ਲੱਗਾ ਹੈ। ਇਹ ਦੋ ਘਰੇਲੂ ਟੂਰਨਾਮੈਂਟ ਇਸ ਗੱਲ ਦਾ ਚੰਗਾ ਸੰਦਰਭ ਹੋ ਸਕਦੇ ਹਨ ਕਿ ਵਾਇਰਸ ਨਾਲ ਨਜਿੱਠਣ ਲਈ ਅਸੀਂ ਕਿੱਥੇ ਖੜ੍ਹੇ ਹਾਂ।

ਸੂਤਰ ਨੇ ਕਿਹਾ, ਕੋਈ ਉਮੀਦ ਕਰ ਸਕਦਾ ਹੈ ਕਿ ਆਈ. ਪੀ. ਐੱਲ. ਦੇ ਦੌਰਾਨ ਤਿੰਨ ਟੀਮਾਂ ਦੀ ਮਹਿਲਾ ਟੀ-20 ਚੁਣੌਤੀ ਵੀ ਖਿਡਾਰੀਆਂ ਲਈ ਆਰਾਮਦਾਇਕ ਹੋ ਸਕਦੀ ਹੈ। ਇਸ ਦਰਮਿਆਨ, ਇਹ ਵੀ ਪਤਾ ਲੱਗਾ ਹੈ ਕਿ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਵੀ ਬਾਇਓ ਬਬਲ ਨੂੰ ਖ਼ਤਮ ਕਰਨ 'ਤੇ ਵਿਚਾਰ ਕਰ ਰਹੀ ਹੈ ਤੇ ਇਸ ਹਫ਼ਤੇ ਦੀ ਬੋਰਡ ਦੀ ਬੈਠਕ 'ਚ ਇਸ ਬਾਰੇ ਚਰਚਾ ਹੋ ਸਕਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 

Tarsem Singh

This news is Content Editor Tarsem Singh