BCCI ਨੇ ਇਸ ਏਅਰਲਾਈਨ ਦੇ ਨਾਲ ਕੀਤਾ ਕਰਾਰ, ਦੱਖਣੀ ਅਫਰੀਕਾ ਸੀਰੀਜ਼ ਤੋਂ ਹੋਵੇਗਾ ਵੱਡਾ ਫੈਸਲਾ

09/17/2019 1:09:22 PM

ਸਪੋਰਟਸ ਡੈਸਕ : ਏਅਰਲਾਈਨ ਕੰਪਨੀ ਜੈਟ ਏਅਰਵੇਜ਼ ਦਿਵਾਲੀਆਂ ਹੋਣ ਦੀ ਕਗਾਰ 'ਤੇ ਹੈ। ਅਜਿਹੇ 'ਚ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਏਅਰ ਇੰਡੀਆ ਦੇ ਨਾਲ ਦੱਖਣੀ ਅਫਰੀਕਾ ਸੀਰੀਜ਼ ਤਕ ਦੇ ਟੈਸਟ ਮੈਚਾਂ ਲਈ ਕਰਾਰ ਕੀਤਾ ਹੈ। ਜੇਕਰ ਦੋਵਾਂ ਵਿਚਾਲੇ ਚੀਜ਼ਾਂ ਚੰਗੀਆਂ ਰਹਿੰਦੀਆਂ ਹਨ ਅਤੇ ਬੋਰਡ ਏਅਰ ਇੰਡੀਆ ਦੀਆਂ ਸੇਵਾਵਾਂ ਤੋਂ ਖੁਸ਼ ਰਹਿੰਦਾ ਹੈ ਤਾਂ ਇਹ ਇਕ ਸੀਰੀਜ਼ ਦਾ ਕਰਾਰ ਸਾਲਾਨਾ ਕਰਾਰ ਵਿਚ ਬਦਲ ਸਕਦਾ ਹੈ।

ਏਅਰ ਇੰਡੀਆ ਮੈਨੇਜਮੈਂਟ ਨਾਲ ਸਬੰਧ ਰੱਖਣ ਵਾਲੇ ਇਕ ਸੂਤਰ ਨੇ ਇਸ ਗੱਲ ਦੀ ਪੁਸ਼ਟੀ ਕੀਤ ਅਤੇ ਕਿਹਾ ਕਿ ਅਜੇ ਤਕ ਕਰਾਰ ਸਿਰਫ ਦੱਖਣ ਅਫਰੀਕਾ ਸੀਰੀਜ਼ ਤਕ ਲਈ ਹੋਇਆ ਹੈ। ਸੂਤਰ ਨੇ ਕਿਹਾ ਕਿ ਅਸੀਂ ਬੀ. ਸੀ. ਸੀ. ਆਈ. ਦੇ ਨਾਲ ਹੱਥ ਮਿਲਿਆ ਹੈ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਜੈਟ ਬਾਜ਼ਾਰ ਤੋਂ ਖਤਮ ਹੋ ਗਿਆ ਹੈ ਅਤੇ ਲਈ ਬੋਰਡ ਏਅਰ ਇੰਡੀਆ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ।

ਹੋ ਸਕਦਾ ਹੈ ਸਾਲਾਨਾ ਕਰਾਰ

ਬੋਰਡ ਦਾ ਕਹਿਣਾ ਹੈ ਕਿ ਜੇਕਰ ਏਅਰ ਇੰਡੀਆ ਦੇ ਨਾਲ ਚੀਜ਼ਾਂ ਚੰਗੀਆਂ ਰਹਿੰਦੀਆਂ ਹਨ ਤਾਂ ਇਹ ਕਰਾਰ ਇਸ ਸੀਰੀਜ਼ ਤੋਂ ਬਦਲ ਕੇ ਸਾਲਾਨਾ ਹੋ ਸਕਦਾ ਹੈ। ਜੈਟ ਦੇ ਨਾਲ ਜੋ ਕਰਾਰ ਸੀ ਉਹ ਭਾਰਤ ਦੇ ਅੰਦਰ ਹੀ ਸੀ ਪਰ ਇਸ ਘਰੇਲੂ ਸੈਸ਼ਨ ਦੀ ਸ਼ੁਰੂਆਤ ਵਿਚ ਸਾਨੂੰ ਹੁਣ ਬਦਲ ਦੇਖਣੇ ਹੋਣਗੇ ਅਤੇ ਇਸ ਲਈ ਅਸੀਂ ਇਹ ਫੈਸਲਾ ਲਿਆ ਹੈ। 2016 ਵਿਚ ਜੈਟ ਏਅਰਵੇਜ਼ ਦੇ ਨਾਲ ਜਾਣ ਤੋਂ ਪਹਿਲਾਂ ਬੀ. ਸੀ. ਸੀ. ਆਈ. ਦਾ ਕਰਾਰ ਏਅਰ ਇੰਡੀਆ ਨਾਲ ਹੀ ਸੀ।

ਇੰਗਲੈਂਡ ਜਾਣ 'ਚ ਹੋਈ ਸੀ ਮੁਸ਼ਕਿਲ

ਜ਼ਿਕਰਯੋਗ ਹੈ ਕਿ ਜੈਟ ਏਅਰਵੇਜ਼ ਦੀ ਸੇਵਾ ਬੰਦ ਹੋਣ ਤੋਂ ਬਾਅਦ ਭਾਰਤੀ ਟੀਮ ਨੂੰ ਇੰਗਲੈਂਡ ਵਰਲਡ ਕੱਪ ਖੇਡਣ ਜਾਣ 'ਚ ਪਰੇਸ਼ਾਨੀ ਹੋਈ ਸੀ। ਦਰਅਸਲ, ਬੀ. ਸੀ. ਸੀ. ਆਈ. ਮੈਨੇਜਮੈਂਟ ਨੇ ਭਾਰਤੀ ਖਿਡਾਰੀਆਂ ਦੀ ਟਿਕਟ ਜੈਟ ਏਅਰਵੇਜ਼ 'ਚ ਕਰਾਈ ਸੀ, ਕਿਉਂਕਿ ਇਹੀ ਏਅਰਲਾਈਨ ਕੰਪਨੀ ਉਸ ਸਮੇਂ ਭਾਰਤੀ ਟੀਮ ਦੀ ਫਲਾਈਟ ਪਾਰਟਨਰ ਸੀ ਪਰ ਬਾਅਦ ਵਿਚ ਭਾਰਤੀ ਖਿਡਾਰੀ ਇਕ ਦੂਜੀ ਫਲਾਈਟ ਵਿਚ ਲੰਡਨ ਗਏ ਸੀ।