ਅਸ਼ਵਿਨ ਅਤੇ ਇਸ਼ਾਂਤ ਨੂੰ ਇਸ ਕਾਰਨ ਰਣਜੀ ਮੈਚ ਖੇਡਣ ਤੋਂ BCCI ਨੇ ਕੀਤਾ ਮਨ੍ਹਾ

11/19/2018 10:15:22 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਸਪਿਨ ਗੇਂਦਬਾਜ਼ ਅਸ਼ਵਿਨ ਨੂੰ ਬੀ.ਸੀ.ਸੀ.ਆਈ.ਆਈ. ਨੇ ਰਣਜੀ ਟਰਾਫੀ ਦੇ ਤੀਜੇ ਰਾਊਂਡ 'ਚ ਖੇਡਣ ਤੋਂ ਮਨ੍ਹਾ ਕਰ ਦਿੱਤਾ ਹੈ। ਬੀ.ਸੀ.ਸੀ.ਆਈ. ਨੇ ਇਹ ਫੈਸਲਾ ਦੋਵੇਂ ਖਿਡਾਰੀਆਂ ਨੂੰ ਆਸਟਰੇਲੀਆ ਖਿਲਾਫ ਹੋਣ ਵਾਲੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਲਈ ਕੀਤਾ ਹੈ। ਜਿਸ ਦੇ ਇਹ ਤਰੋਤਾਜ਼ਾ ਰਹਿ ਸਕੇ। ਇਹ ਦੋਵੇਂ ਗੇਂਦਬਾਜ਼ ਭਾਰਤੀ ਟੈਸਟ ਟੀਮ ਦਾ ਹਿੱਸਾ ਹਨ। ਟੀ-20 ਸੀਰੀਜ਼ ਦੇ ਬਾਅਦ ਭਾਰਤ 6 ਦਸੰਬਰ ਤੋਂ ਆਸਟਰੇਲੀਆ ਖਿਲਾਫ ਆਪਣਾ ਪਹਿਲਾਂ ਟੈਸਟ ਮੈਚ ਖੇਡੇਗਾ।
ਆਸਟਰੇਲੀਆ ਖਿਲਾਫ ਚਾਰ ਟੈਸਟ ਮੈਚਾਂ ਦੀ ਸੀਰੀਜ਼ ਨੂੰ ਕਾਫੀ ਅਹਿੰਮ ਮੰਨਿਆ ਜਾ ਰਿਹਾ ਹੈ ਅਜਿਹੇ 'ਚ ਬੀ.ਸੀ.ਸੀ.ਆਈ. ਖਿਡਾਰੀਆਂ ਨੂੰ ਲੈ ਕੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਹੈ। ਬੋਰਡ ਦਾ ਇਹ ਸੋਚਣਾ ਹੈ ਕਿ ਇਸ ਬੇਹੱਦ ਅਹਿੰਮ ਟੈਸਟ ਸੀਰੀਜ਼ ਲਈ ਖਿਡਾਰੀ ਪੂਰੀ ਤਰ੍ਹਾਂ ਨਾਲ ਤਰੋਤਾਜ਼ਾ ਰਹਿਣ। ਇਸ ਤੋਂ ਪਹਿਲਾਂ ਇਸ ਸਾਲ ਭਾਰਤ ਨੂੰ ਦੱਖਣੀ ਅਫਰੀਦਾ ਅਤੇ ਇੰਗਲੈਂਡ 'ਚ ਟੈਸਟ ਸੀਰੀਜ਼ ਗੁਆਣੀ ਪਈ ਸੀ। ਅਜਿਹੇ 'ਚ ਭਾਰਤੀ ਟੀਮ 'ਤੇ ਇਸ ਟੈਸਟ ਸੀਰੀਜ਼ ਨੂੰ ਜਿੱਤਣ ਦਾ ਭਾਰੀ ਦਬਾਅ ਹੈ। ਭਾਰਤ ਨੂੰ ਆਸਟਰੇਲੀਆ 'ਚ ਜੇਕਰ ਟੈਸਟ ਸੀਰੀਜ਼ 'ਚ ਜਿੱਤ ਹਾਸਲ ਕਰਨੀ ਹੈ ਤਾਂ ਇਨ੍ਹਾਂ ਦੋਵੇਂ ਅਨੁਭਵੀ ਗੇਂਦਬਾਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਫਿੱਟ ਰੱਖਣਾ ਕਾਫੀ ਅਹਿੰਮ ਹੈ।
ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਆਪਣੀ ਰਾਜ ਦੀ ਟੀਮ ਵਲੋਂ ਰਣਜੀ 'ਚ ਖੇਡਣ ਦੀ ਅਨੁਮਤੀ ਦੇ ਦਿੱਤੀ ਗਈ ਹੈ ਪਰ ਇਸ ਲਈ ਬੀ.ਸੀ.ਸੀ.ਆਈ. ਵਲੋਂ ਇਹ ਫਰਮਾਨ ਹੈ ਉਹ ਇਕ ਦਿਨ 'ਚ 15 ਓਵਰ ਤੋਂ ਜ਼ਿਆਦਾ ਗੇਂਦਬਾਜ਼ੀ ਕਰਨਗੇ। ਜ਼ਿਆਦਾ ਜ਼ਰੂਰਤ ਪੈਣ 'ਤੇ ਉਹ ਕੁਝ ਹੋਰ ਓਵਰ ਸੁੱਟ ਸਕਦੇ ਹਨ। ਉੱਥੇ ਹੀ ਇਸ਼ਾਂਤ ਸ਼ਰਮਾ ਨੇ ਦੂਜੇ ਰਾਊਂਡ 'ਚ ਦਿੱਲੀ ਵਲੋਂ ਖੇਡਦੇ ਹੋਏ ਕੁਲ ਚਾਰ ਵਿਕਟਾਂ ਹਾਸਲ ਕੀਤੀਆਂ ਸਨ। ਹਾਲਾਂਕਿ ਬੀ.ਸੀ.ਸੀ.ਆਈ. ਵਲੋਂ ਲਏ ਗਏ ਇਸ ਫੈਸਲੇ ਤੋਂ ਬਾਅਦ ਦੋਵੇਂ ਖਿਡਾਰੀਆਂ ਦੀਆਂ ਟੀਮਾਂ ਨੂੰ ਵੱਡਾ ਝਟਕਾ ਲੱਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ 4 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾਂ ਮੈਚ 6 ਦਸੰਬਰ ਤੋਂ ਐਡੀਲੇਡ 'ਚ ਖੇਡਿਆ ਜਾਵੇਗਾ। ਉਸ ਤੋਂ ਪਹਿਲਾਂ ਦੋਵੇਂ ਦੇਸ਼ਾਂ ਦੇ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਹੋਵੇਗੀ, ਜਿਸ ਦਾ ਪਹਿਲਾਂ ਮੁਕਾਬਲਾ 21 ਨਵੰਬਰ ਨੂੰ ਹੋਵੇਗਾ। ਹਾਲਾਂਕਿ ਅਸ਼ਵਿਨ ਅਤੇ ਇਸ਼ਾਂਤ ਟੀ-20 ਟੀਮ ਦਾ ਹਿੱਸਾ ਨਹੀਂ ਹਨ।