ਸੋਸ਼ਲ ਮੀਡੀਆ 'ਤੇ ਬੇਟੀ ਸਨਾ ਨੇ ਕੀਤੀ ਸੌਰਭ ਗਾਂਗੁਲੀ ਦੀ ਬੋਲਤੀ ਬੰਦ, ਵਾਇਰਲ ਹੋਈ ਚੈਟ

11/26/2019 1:15:24 PM

ਸਪੋਰਟਸ ਡੈਸਕ— ਬੰਗਲਾਦੇਸ਼ ਖਿਲਾਫ ਦੂਜੇ ਟੈਸਟ ਮੈਚ ਨੂੰ ਭਾਰਤ ਨੇ ਤੀਜੇ ਦਿਨ ਦੇ ਪਹਿਲੇ ਸੈਸ਼ਨ ਹੀ ਆਪਣੇ ਨਾਂ ਕਰ ਲਿਆ। ਮੈਚ ਭਲੇ ਹੀ ਤਿੰਨ ਦਿਨ ਵੀ ਨਹੀਂ ਖੇਡਿਆ ਜਾ ਸਕਿਆ ਹੋਵੇ ਪਰ ਇਸ ਮੈਚ ਦੇ ਦੌਰਾਨ ਪ੍ਰਸ਼ੰਸਕਾਂ 'ਚ ਇਕ ਵੱਖ ਹੀ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰਸ਼ੰਸਕ ਪੂਰੇ ਮੈਚ ਦੇ ਦੌਰਾਨ ਟੀਮ ਨੂੰ ਚੀਅਰ ਕਰਦੇ ਨਜ਼ਰ ਆਏ। ਈਡਨ ਗਾਰਡਨ 'ਤੇ ਪਹਿਲੇ ਡੇ-ਨਾਈਟ ਟੈਸਟ 'ਚ ਸਫਲਤਾ ਤੋਂ ਬਾਅਦ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਪੋਸਟ ਕੀਤੀ, ਜਿਸ 'ਤੇ ਬੇਟੀ ਸਨਾ ਨੇ ਸੋਸ਼ਲ ਮੀਡੀਆ 'ਤੇ ਪਾਈ ਇਸ ਫੋਟੋ 'ਤੇ ਉਨ੍ਹਾਂ ਨੂੰ ਟ੍ਰੋਲ ਕਰ ਦਿੱਤਾ ਹੈ।
ਬੀ. ਸੀ. ਸੀ ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਕੋਰਟ-ਪੈਂਟ ਵਿਚ ਆਪਣੀ ਇਕ ਫੋਟੋ ਇੰਸ‍ਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ, ਜਦ ਕੋਹਲੀ ਐਂਡ ਕੰਪਨੀ ਨੂੰ ਜਿੱਤ ਤੋਂ ਬਾਅਦ ਟਰਾਫੀ ਦਿੱਤੀ ਜਾ ਰਹੀ ਸੀ, ਜਿਸ 'ਚ ਗਾਂਗੁਲੀ ਕਿਸੀ ਚੀਜ਼ ਨੂੰ ਲੈ ਕੇ ਖੁਸ਼ ਨਜ਼ਰ ਨਹੀਂ ਆ ਰਹੇ ਸਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਥੋੜ੍ਹੀ ਸੀ ਨਿਰਾਸ਼ਾ ਝਲਕ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ 18 ਸਾਲਾ ਬੇਟੀ ਨੇ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਕੁਮੈਂਟ ਕਰਦੇ ਹੋਏ ਪੁੱਛਿਆ, ''ਅਜਿਹੀ ਕਿਹੜੀ ਗੱਲ ਹੈ ਜੋ ਤੁਹਾਨੂੰ ਪਸੰਦ ਨਹੀਂ ਹੈ?'' ਇਸ 'ਤੇ ਗਾਂਗੁਲੀ ਨੇ ਰਿਪਲਾਈ ਕਰ ਜਵਾਬ ਦਿੱਤਾ, ''ਤੁਸੀਂ ਬਹੁਤ ਘੁਮੰਡੀ ਹੋ।'' ਇਸ ਤੋਂ ਬਾਅਦ ਸਨਾ ਵੀ ਜ਼ਰਾ ਵੀ ਦੇਰ ਨਹੀਂ ਕੀਤੀ ਅਤੇ ਉਸ ਨੇ ਵੀ ਫੌਰਨ ਰਿਪਲਾਈ ਕਰਦਿਆਂ ਲਿਖਿਆ, ''ਤੁਹਾਡੇ ਤੋਂ ਹੀ ਸਿੱਖਿਆ ਹੈ।'' ਸਨਾ ਤੋਂ ਅਜਿਹਾ ਜਵਾਬ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਕ੍ਰਿਕਟ ਫੈਨਜ਼ ਨੇ ਕਾਫੀ ਮਜ਼ੇ ਲਏ। ਜ਼ਿਕਰਯੋਗ ਹੈ ਕਿ ਸਨਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਉਸ ਦੇ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਸ਼ੰਸਕ ਹਨ। ਫਿਲਹਾਲ ਸਨਾ ਪੜ੍ਹਾਈ ਕਰ ਰਹੀ ਹੈ।

 

ਫਿਲਹਾਲ, ਸੌਰਭ ਗਾਂਗੁਲੀ ਅਜੇ ਹਾਲ ਹੀ ਵਿਚ ਬੀ. ਸੀ. ਸੀ. ਆਈ. ਪ੍ਰਧਾਨ ਬਣੇ ਹਨ। ਉਨ੍ਹਾਂ ਦੀ ਇਸ ਕੋਸ਼ਿਸ਼ ਦੇ ਨਾਲ ਹੀ ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡਿਆ ਗਿਆ ਇਤਿਹਾਸਕ ਪਿੰਕ ਬਾਲ ਟੈਸਟ ਮੈਚ ਸਫਲ ਰਿਹਾ। ਭਾਰਤ ਨੇ ਪਹਿਲੇ ਮੈਚ ਚ ਪਾਰੀ 'ਤੇ 130 ਦੌੜਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਕੋਲਕਾਤਾ ਵਿਚ ਵੀ ਆਪਣੀ ਜੇਤੂ ਸ਼ੁਰੂਆਤ ਜਾਰੀ ਰੱਖੀ ਅਤੇ ਤੀਜੇ ਦਿਨ ਹੀ ਦੂਜਾ (ਪਿੰਕ ਬਾਲ ਡੇਅ-ਨਾਈਟ ਟੈਸਟ) ਟੈਸਟ ਜਿੱਤ ਕੇ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ।