ਡੇ-ਨਾਈਟ ਟੈਸਟ ਲਈ BCCI ਨੇ ਮੰਗਵਾਈਆਂ 72 ਪਿੰਕ ਗੇਂਦਾਂ ਪਰ ਇਸ ਵਿਚ ਹੈ ਵੱਡੀ ਕਮੀ

10/31/2019 1:08:20 PM

ਸਪੋਰਟਸ ਡੈਸਕ— ਬੀ. ਸੀ. ਸੀ. ਆਈ. ਨੇ 22 ਨਵੰਬਰ ਤੋਂ ਈਡਨ ਗਾਰਡਨਸ 'ਚ ਹੋਣ ਵਾਲੇ ਭਾਰਤ ਦੇ ਪਹਿਲੇ ਡੇ-ਨਾਈਟ ਟੈਸਟ ਲਈ ਗੇਂਦ ਨਿਰਮਾਤਾ ਕੰਪਨੀ ਐੱਸ. ਜੀ. ਨੂੰ ਅਗਲੇ ਹਫ਼ਤੇ ਤਕ 72 ਪਿੰਕ ਗੇਂਦਾਂ ਦੇਣ ਲਈ ਕਿਹਾ ਹੈ। ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਪਹਿਲਾਂ ਹੀ ਪੁੱਸ਼ਟੀ ਕਰ ਦਿੱਤੀ ਹੈ ਕਿ ਐੱਸ. ਜੀ. ਪਿੰਕ ਗੇਂਦਾਂ ਦੀ ਵਰਤੋਂ ਇਸ ਇਤਿਹਾਸਕ ਮੁਕਾਬਲੇ ਲਈ ਕੀਤੀ ਜਾਵੇਗੀ। ਗਾਂਗੁਲੀ ਇਸ ਮੈਚ ਲਈ ਕੂਕਾਬੁਰਾ ਗੇਂਦ ਨੂੰ ਇਸਤਮਾਲ ਨਾ ਕਰਨ ਨੂੰ ਲੈ ਕੇ ਕਿਹਾ ਕਿ ਇਕ ਸੀਰੀਜ਼ 'ਚ ਦੋ ਵੱਖ ਵੱਖ ਗੇਂਦਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇਸ ਵਜ੍ਹਾ ਕਰਕੇ ਸੀਰੀਜ਼ ਨੂੰ ਇਕ ਗੇਂਦ ਦੇ ਨਾਲ ਖੇਡਿਆ ਜਾਵੇਗਾ। ਇਕ ਰਿਪੋਰਟ ਮੁਤਾਬਕ ਐੱਸ. ਜੀ. ਕੰਪਨੀ ਦੇ ਸੇਲਸ ਐਂਡ ਮਾਰਕੀਟਿੰਗ ਡਾਇਰੈਕਟਰ ਪਾਰਸ ਆਨੰਦ ਨੇ ਦੱਸਿਆ ਕਿ ਬੀ. ਸੀ. ਸੀ. ਆਈ. ਨੇ 6 ਦਰਜਨ ਪਿੰਕ ਗੇਂਦਾਂ ਦਾ ਆਰਡਰ ਦਿੱਤਾ ਹੈ ਅਤੇ ਅਸੀਂ ਉਨ੍ਹਾਂ ਨੂੰ ਅਗਲੇ ਹਫ਼ਤੇ ਦੇ ਮੱਧ ਤੱਕ ਮੁਹੱਈਆ ਕਰਵਾ ਦੇਵਾਂਗੇ। ਜਿਵੇਂ ਕਿ ਤੁਸੀਂ ਦੱਖਣੀ ਅਫਰੀਕਾ ਸੀਰੀਜ਼ 'ਚ ਵੇਖਿਆ ਹੈ, ਅਸੀਂ ਆਪਣੀ ਲਾਲ ਐੱਸ. ਜੀ ਟੈਸਟ ਨਾਲ ਮਹੱਤਵਪੂਰਨ ਸੁਧਾਰ ਕੀਤੇ ਹਨ। ਅਜਿਹਾ ਹੀ ਕੁਝ ਇਸ ਵਾਰ ਵੀ ਹੋਵੇਗਾ।

ਪਿੰਕ ਗੇਂਦ ਬਣਾਉਣੀ ਵੱਡੀ ਚੁਣੌਤੀ
ਭਾਰਤੀ ਗੇਂਦਬਾਜ਼ਾਂ ਨੂੰ ਲਾਲ ਐੱਸ. ਜੀ. ਗੇਂਦ 'ਚ ਕਈ ਕਮੀਆਂ ਵਿੱਖਦੀਆਂ ਹਨ। ਹੁਣ ਇਹੀ ਕੰਪਨੀ ਪਿੰਕ ਬਾਲ ਬਣਾਉਣ ਜਾ ਰਹੀ, ਅਜਿਹੇ 'ਚ ਕੰਪਨੀ ਲਈ ਇਹ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਪਰ ਕੰਪਨੀ ਦੇ ਡਾਇਰੈਕਟਰ ਆਨੰਦ ਨੂੰ ਭਰੋਸਾ ਹੈ ਕਿ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕੋਲਕਾਤਾ ਟੈਸਟ ਲਈ ਉਚ ਗੁਣਵੱਤਾ ਦੀਆਂ ਗੇਂਦਾਂ ਨੂੰ ਪਹੁੰਚਾਇਆ ਜਾਵੇਗਾ। ਇਨ੍ਹਾਂ ਦਾ ਕਹਿਣਾ ਹੈ, ਸਾਨੂੰ ਪਿਛਲੇ ਹਫ਼ਤੇ ਪਿੰਕ ਗੇਂਦਾਂ ਦੀ ਸੰਭਾਵਿਕ ਲੋੜ ਦੇ ਬਾਰੇ 'ਚ ਦੱਸਿਆ ਗਿਆ ਸੀ ਇਸ ਲਈ ਅਸੀਂ ਤਿਆਰ ਸੀ। ਹਾਲਾਂਕਿ ਪਿੰਕ ਗੇਂਦ ਦਾ ਟੈਸਟ ਹੁਣੇ ਹੋ ਰਿਹਾ ਹੈ, ਅਸੀਂ 2016-17 ਸੀਜ਼ਨ ਤੋਂ ਗੇਂਦ 'ਤੇ ਕੰਮ ਕਰ ਰਹੇ ਹਾਂ ਅਤੇ ਇਸ ਨਾਲ ਜੁੜੇ ਲੋਕਾਂ ਨਾਲ ਲਗਾਤਾਰ ਸੰਪਰਕ 'ਚ ਹਾਂ।

ਲਾਲ ਐੱਸ. ਜੀ. ਗੇਂਦ 'ਤੇ ਕੋਹਲੀ ਨੇ ਚੁੱਕੇ ਹਨ ਸਵਾਲ
ਦੱਸ ਦੇਈਏ ਕਿ ਐੱਸ. ਜੀ. ਕੰਪਨੀ ਦੀਆਂ ਗੇਂਦਾਂ ਪਿਛਲੇ ਕੁੱਝ ਸਮੇਂ ਤੋਂ ਭਾਰਤੀ ਖਿਡਾਰੀਆਂ ਦੀ ਪਹਿਲੀ ਪਸੰਦ ਨਹੀਂ ਰਹੀ ਹੈ। ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਪਿਛਲੇ ਘਰੇਲੂ ਸੀਜ਼ਨ 'ਚ ਐੱਸ. ਜੀ. ਗੇਂਦਾਂ 'ਤੇ ਸਵਾਲ ਖੜੇ ਕੀਤੇ ਸਨ। ਵਿਰਾਟ ਦਾ ਕਹਿਣਾ ਸੀ, ਕਿ ਆਸਟਰੇਲੀਆ ਦੀ ਕੂਕਾਬੂਰਾ ਅਤੇ ਇੰਗਲੈਂਡ ਦੀ ਡਿਊਕ ਗੇਂਦਾਂ ਦੀ ਤੁਲਨਾ 'ਚ ਐੱਸ. ਜੀ. ਗੇਂਦ ਬਹੁਤ ਜਲਦੀ ਖ਼ਰਾਬ ਹੋ ਜਾਂਦੀ ਹੈ। ਭਾਰਤੀ ਕਪਤਾਨ ਦਾ ਮੰਨਣਾ ਹੈ ਕਿ ਹੁਣ ਵੀ ਐੱਸ. ਜੀ. ਗੇਂਦ ਘੱਟ ਤੋਂ ਘੱਟ 60 ਓਵਰਾਂ ਤੱਕ ਠੀਕ ਬਣੀ ਰਹੇ।ਜਲਦ ਗੰਦੀ ਹੁੰਦੀ ਹੈ ਪਿੰਕ ਗੇਂਦ
ਲਾਲ ਗੇਂਦ ਦੀ ਤੁਲਨਾ 'ਚ ਪਿੰਕ ਗੇਂਦ 'ਤੇ ਧੂੜ ਜ਼ਿਆਦਾ ਚਮਕਦੀ ਹੈ। ਇਸ ਗੇਂਦ ਦੇ ਜਲਦੀ ਗੰਦਾ ਹੋ ਜਾਣ ਨਾਲ ਇਸ ਨੂੰ ਵੇਖਣਾ ਔਖਾ ਹੋ ਜਾਂਦਾ ਹੈ। ਇਸ 'ਤੇ ਐੱਸ.ਜੀ. ਕੰਪਨੀ ਦਾ ਕਹਿਣਾ ਹੈ, ਕੋਟਿੰਗ ਦੀ ਪ੍ਰਕਿਰਿਆ ਦੋਵਾਂ ਗੇਂਦਾਂ ਲਈ ਵੱਖ-ਵੱਖ ਹੈ ਅਤੇ ਹਾਂ ਇਕ ਪਾਸੇ ਗੁਲਾਬੀ ਗੇਂਦ ਹੋਰ ਜ਼ਿਆਦਾ ਧੂੜ ਨੂੰ ਆਕਰਸ਼ਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਘੱਟ ਸਮੇਂ 'ਚ ਲਾਲ ਗੇਂਦ ਦੇ ਨਾਲ ਮਹੱਤਵਪੂਰਨ ਸੁਧਾਰ ਕਰ ਸਕਦੇ ਹਾਂ, ਤਾਂ ਅਸੀਂ ਪਿੰਕ ਨਾਲ ਵੀ ਅਜਿਹਾ ਕਰ ਸਕਦੇ ਹਾਂ।