SRH ਕੈਂਪ ’ਚ ਕੋਰੋਨਾ ਮਾਮਲੇ ’ਤੇ ਬੋਲੇ BCCI ਅਧਿਕਾਰੀ, ਕਿਹਾ-ਚਿੰਤਿਤ ਪਰ ਘਬਰਾਉਣ ਦੀ ਨਹੀਂ ਲੋੜ

09/24/2021 6:08:51 PM

ਸਪੋਰਟਸ ਡੈਸਕ : ਭਾਰਤ ਤੇ ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ.) ਦੇ ਤੇਜ਼ ਗੇਂਦਬਾਜ਼ ਟੀ. ਨਟਰਾਜਨ ਬੁੱਧਵਾਰ (22 ਸਤੰਬਰ) ਨੂੰ ਦਿੱਲੀ ਕੈਪੀਟਲਸ (ਡੀ. ਸੀ.) ਵਿਰੁੱਧ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ. ਐੱਲ.) ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਇਹ ਖ਼ਬਰ ਆਯੋਜਕਾਂ ਅਤੇ ਬਾਕੀ ਫ੍ਰੈਂਚਾਇਜ਼ੀਜ਼ ਲਈ ਹੈਰਾਨ ਕਰਨ ਵਾਲੀ ਸੀ ਕਿਉਂਕਿ ਆਈ. ਪੀ. ਐੱਲ. ਸਖਤ ਪ੍ਰੋਟੋਕੋਲ ਤਹਿਤ ਯੂ. ਏ. ਈ. ’ਚ ਆਯੋਜਿਤ ਕੀਤਾ ਜਾ ਰਿਹਾ ਹੈ ਪਰ ਮੈਚ ਮੁਲਤਵੀ ਨਹੀਂ ਕੀਤਾ ਗਿਆ ਤੇ ਇਹ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।

ਇਹ ਵੀ ਪੜ੍ਹੋ : RCB vs CSK : ਮੈਚ ਤੋਂ ਪਹਿਲਾਂ ਹੈੱਡ ਟੂ ਹੈੱਡ, ਪਿੱਚ ਰਿਪੋਰਟ ਤੇ ਸੰਭਾਵਿਤ ਇਲੈਵਨ ’ਤੇ ਮਾਰੋ ਇਕ ਨਜ਼ਰ

ਹੈਦਰਾਬਾਦ ਕੈਂਪ ’ਚ ਕੋਵਿਡ ਦਾ ਮਾਮਲਾ ਸਾਹਮਣੇ ਆਉਣ ’ਤੇ ਬੀ. ਸੀ. ਸੀ. ਆਈ. ਨੇ ਕਿਹਾ, ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਪਰ ਘਬਰਾਉਣ ਦੀ ਲੋੜ ਨਹੀਂ ਹੈ। ਬੀ. ਸੀ. ਸੀ. ਆਈ. ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ਹਾਂ, ਅਸੀਂ ਚਿੰਤਤ ਹਾਂ ਪਰ ਫਿਲਹਾਲ ਪੈਨਿਕ ਬਟਨ ਦਬਾਉਣ ਦੀ ਜ਼ਰੂਰਤ ਨਹੀਂ ਹੈ। ਚੰਗੇ ਦੀ ਉਮੀਦ ਕਰਦੇ ਹਾਂ । ਸਾਨੂੰ ਸੰਯੁਕਤ ਅਰਬ ਅਮੀਰਾਤ ਤੋਂ (ਕੋਵਿਡ ਨਾਲ ਸਬੰਧਤ) ਹਰ ਕਿਸੇ ਦਾ ਸਮਰਥਨ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਖ਼ਿਲਾਫ ਮੈਚ ਤੋਂ ਪਹਿਲਾਂ ਨਟਰਾਜਨ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਇਲਾਵਾ ਉਨ੍ਹਾਂ ਦੇ ਸੰਪਰਕ ’ਚ ਆਏ 6 ਹੋਰ ਲੋਕਾਂ ਨੂੰ ਵੀ ਇਕਾਂਤਵਾਸ ਕਰ ਦਿੱਤਾ ਗਿਆ ਸੀ। ਨਟਰਾਜਨ ਠੀਕ ਹੋ ਰਹੇ ਹਨ ਅਤੇ ਮੈਡੀਕਲ ਟੀਮ ਦੇ ਆਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਜੰਮੂ-ਕਸ਼ਮੀਰ ਦੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਨਟਰਾਜਨ ਦੀ ਜਗ੍ਹਾ ਹੈਦਰਾਬਾਦ ਦੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

Manoj

This news is Content Editor Manoj