BCCI ਮੀਡੀਆ ਅਧਿਕਾਰੀਆਂ ਦੀ ਬੋਲੀ ਪਹੁੰਚੀ 6032 ਕਰੋੜ ਰੁਪਏ ਤੱਕ

04/04/2018 10:18:37 PM

ਮੁੰਬਈ— ਦੁਨੀਆ ਦੇ ਸਭ ਤੋਂ ਅਮੀਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਾਲ 2018 ਤੋਂ 2023 ਤੱਕ ਨਵੇਂ ਪ੍ਰੋਗਰਾਮ ਦੀ ਈ-ਨਿਲਾਮੀ ਪ੍ਰਕਿਰਿਆ ਬੁੱਧਵਾਰ ਨੂੰ ਦੂਜੇ ਦਿਨ ਵੀ ਸਮਾਪਤ ਹੀਂ ਹੋ ਸਕੀ ਅਤੇ ਬੋਲੀ ਹੁਣ 6023.50 ਲੱਖ ਕਰੋੜ ਰੁਪਏ (92.5 ਕਰੋੜ ਡਾਲਰ) ਪਹੁੰਚ ਚੁੱਕੀ ਹੈ। ਇਹ ਕੀਮਤ ਪਿਛਲੇ 3851 ਕਰੋੜ ਤੋਂ 56.6 ਫੀਸਦੀ ਜ਼ਿਆਦਾ ਹੋ ਚੁੱਕੀ ਹੈ। ਬੀ.ਸੀ.ਸੀ.ਆਈ. ਭਾਰਤ ਦੇ ਕੌਮਾਂਤਰੀ ਅਤੇ ਘਰੇਲੂ ਮੈਚਾਂ ਲਈ ਪਹਿਲੀ ਈ-ਨਿਲਾਮੀ ਪ੍ਰਕਿਰਿਆ ਦੇ ਤਹਿਤ ਮੀਡੀਆ ਅਧਿਕਾਰ ਵੇਚ ਰਹੀ ਹੈ। ਬੋਲੀ ਦੂਜੇ ਦਿਨ ਵੀ ਸਮਾਪਤ ਨਹੀਂ ਹੋ ਸਕੀ ਅਤੇ ਇਹ ਵੀਰਵਾਰ ਨੂੰ ਤੀਜੇ ਦਿਨ 11 ਵਜੇ ਤੋਂ ਫਿਰ ਸ਼ੁਰੂ ਹੋਵੇਗੀ। ਆਨਲਾਈਨ ਨਿਲਾਮੀ ਦੀ ਪ੍ਰਕਿਰਿਆ ਮੰਗਲਵਾਰ ਦੁਪਹਿਰ 2 ਵਜੇ ਸ਼ੁਰੂ ਹੋਈ ਸੀ।
ਗਲੋਬਲ ਸਮੂਹਿਕ ਅਧਿਕਾਰ (ਜੀ.ਸੀ.ਆਰ) ਲਈ ਪਹਿਲੇ ਦਿਨ ਸਭ ਤੋਂ ਜ਼ਿਆਦਾ ਬੋਲੀ 4442 ਕਰੋੜ ਰੁਪਏ ਤੱੱਕ ਪਹੁੰਤੀ ਸੀ ਜੋ ਦੂਜੇ ਦਿਨ 6032.50 ਕਰੋੜ ਰੁਪਏ ਪਹੁੰਚ ਚੁੱਕੀ ਹੈ। ਜੀ.ਸੀ.ਆਰ. 'ਚ ਭਾਰਤ 'ਚ 15 ਅਪ੍ਰੈਲ 2018 ਤੋਂ 31 ਮਾਰਚ 2023 ਤੱਕ ਬੀ.ਸੀ.ਸੀ.ਆਈ. ਵਲੋਂ ਕੌਮਾਂਤਰੀ ਮੈਚਾਂ ਦੇ ਗਲੋਬਲ ਟੈਲੀਵਿਜ਼ਨ ਅਤੇ ਡਿਜੀਟਲ ਅਧਿਕਾਰ ਸ਼ਾਮਲ ਹਨ। ਨਿਲਾਮੀ ਸ਼ੁਰੂ ਹੋਣ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਬੋਲੀ ਦੇ ਬਾਰੇ 'ਚ ਲਗਾਤਾਰ ਟਵੀਟ ਕੀਤੇ। ਪਹਿਲੇ ਦਿਨ ਸ਼ੁਰੂਆਤ 4176 ਕਰੋੜ ਰੁਪਏ ਤੋਂ ਹੋਈ ਅਤੇ ਫਿਰ ਵਧਦੇ ਹੋਏ 4201.20 ਕਰੋੜ, 4244 ਕਰੋੜ, 4303 ਕਰੋੜ, 4328.25 ਕਰੋੜ ਅਤੇ 4442 ਕਰੋੜ ਰੁਪਏ ਤੱਕ ਪਹੁੰਚ ਗਈ। ਦੂਜੇ ਦਿਨ ਇਹ ਸਿਲਸਿਲਾ 4517.25 ਕਰੋੜ, 4565.20 ਕਰੋੜ, 5488.30 ਕਰੋੜ, 5748 ਕਰੋੜ, 6001 ਕਰੋੜ, 6003.09 ਕਰੋੜ ਅਤੇ 6023.50 ਕਰੋੜ ਰੁਪਏ ਤੱਕ ਪਹੁੰਚ ਗਈ।