BCCI ਨੇ ਇਸ ਕਾਰਨ ਸ਼ਮੀ ਨੂੰ ਕੀਤਾ ਕੰਟਰੈਕਟ ਸੂਚੀ ਤੋਂ ਬਾਹਰ

03/08/2018 2:41:54 AM

ਨਵੀਂ ਦਿੱਲੀ— ਬੀ. ਸੀ. ਸੀ. ਆਈ. ਨੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਸੈਂਟ੍ਰਲ ਕਰਾਰ ਬੁੱਧਵਾਰ ਨੂੰ ਰੋਕ ਦਿਤਾ। ਕਿਉਂਕਿ ਉਸਦੀ ਪਤਨੀ ਨੇ ਉਸ 'ਤੇ ਘਰੇਲੂ ਹਿੰਸਾ ਤੇ ਹੱਤਿਆਚਾਰ ਦੇ ਦੋਸ਼ ਲਗਾਏ। ਜਿਸ ਦਾ ਇਸ ਕ੍ਰਿਕਟਰ ਨੇ ਖੰਡਨ ਕੀਤਾ ਹੈ।
ਬੀ. ਸੀ. ਸੀ. ਆਈ. ਨੇ ਜਿਨ੍ਹਾਂ 26 ਲੜੀਵਾਰ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਹੈ, ਉਸ 'ਚ ਸ਼ਮੀ ਦਾ ਨਾਂ ਸ਼ਾਮਲ ਨਹੀਂ ਹੈ। ਜਦਕਿ ਉਨ੍ਹਾਂ ਨੇ ਹਾਲ 'ਚ ਦੱਖਣੀ ਅਫਰੀਕਾ ਦੇ ਦੌਰੇ 'ਚ ਭਾਰਤ ਦੇ ਇਕਮਾਤਰ ਟੈਸਟ ਜਿੱਤ 'ਚ ਅਹਿਮ ਭੂਮੀਕਾ ਨਿਭਾਈ ਸੀ। ਸ਼ਮੀ ਨੇ ਮੈਚ ਦੀ ਦੂਜੀ ਪਾਰੀ 'ਚ 28 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ ਸਨ। ਇਸ ਨਾਲ ਸ਼ਮੀ ਨੂੰ ਕਰਾਰ ਸੂਚੀ ਤੋਂ ਬਾਹਰ ਕਰਨੇ ਨੂੰ ਲੈ ਕੇ ਅੰਦਾਜ਼ੇ ਲਗਾਏ ਜਾ ਰਹੇ ਹਨ ਤੇ ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਪੀ. ਟੀ. ਆਈ. ਨੂੰ ਕਿਹਾ ਕਿ ਬੋਰਡ ਨੇ ਉਸਦੀ ਪਤਨੀ ਹਸੀਨ ਜਿਸ ਵਲੋਂ ਲਗਾਏ ਗਏ ਦੋਸ਼ਾਂ ਨੂੰ ਧਿਆਨ 'ਚ ਰੱਖ ਕੇ ਉਸਦਾ ਨਾਂ ਰੋਕ ਦਿੱਤਾ।
ਬੀ. ਸੀ. ਸੀ. ਆਈ. ਨੇ ਮੁਹੰਮਦ ਸ਼ਮੀ ਦੀ ਨਿਜੀ ਜ਼ਿੰਦਗੀ ਨਾਲ ਜੁੜੀਆਂ ਸਾਰੀਆਂ ਰਿਪੋਰਟਾਂ ਦਾ ਜ਼ਾਇਜਾ ਲਿਆ ਹੈ। ਇਹ ਪੂਰੀ ਤਰ੍ਹਾਂ ਨਾਲ ਨਿਜੀ ਮਾਮਲਾ ਤੇ ਬੀ. ਸੀ. ਸੀ. ਆਈ. ਦਾ ਇਸ ਨਾਲ ਕੋਈ ਲੈਣ ਦੇਣ ਨਹੀ ਹੈ ਪਰ ਇਸ ਮਾਮਲੇ ਨਾਲ ਜੁੜੀ ਮਹਿਲਾ ਕੋਲਕਾਤਾ 'ਚ ਪੁਲਸ ਕਮਿਸ਼ਨਰ ਨੂੰ ਮਿਲੀ ਹੈ ਤਾਂ ਬੀ. ਸੀ. ਸੀ. ਆਈ. ਵਲੋਂ ਇਹ ਸਮਝਦਾਰੀ ਹੋਵੇਗੀ ਕਿ ਇਹ ਕਿਸੇ ਤਰ੍ਹਾ ਦੀ ਅਧਿਕਾਰਿਕ ਜਾਂਚ ਦਾ ਇੰਤਜ਼ਾਰ ਕਰੇ।