IPL ਨਾਲ BCCI ਨੂੰ ਹੋਣ ਜਾ ਰਿਹੈ ਅਰਬਾਂ ਰੁਪਏ ਦਾ ਫ਼ਾਇਦਾ, ਜੈ ਸ਼ਾਹ ਨੇ ਦਿੱਤੀ ਜਾਣਕਾਰੀ

02/21/2022 5:34:17 PM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੀਡੀਆ ਅਧਿਕਾਰਾਂ ਦੀ ਮਾਤਰਾ ਲੀਗ ਦੇ ਵਿਕਾਸ ਤੇ ਵਾਧੇ ਨੂੰ ਪ੍ਰਭਾਵਿਤ ਕਰੇਗੀ। ਖਾਸ ਤੌਰ 'ਤੇ ਦੋ ਨਵੀਆਂ ਟੀਮਾਂ ਦੇ ਆਉਣ ਨਾਲ ਵੀ ਆਈ. ਪੀ. ਐੱਲ. ਦੇ ਡਿਜੀਟਲ ਵਿਕਾਸ ਵਿੱਚ ਮਦਦ ਮਿਲੇਗੀ। ਆਈ. ਪੀ. ਐੱਲ. 2022 ਵਿੱਚ ਲਖਨਊ ਸੁਪਰਜਾਇੰਟਸ ਅਤੇ ਗੁਜਰਾਤ ਟਾਈਟਨਸ ਦੋ ਨਵੀਆਂ ਟੀਮਾਂ ਖੇਡਣਗੀਆਂ।

ਇਹ ਵੀ ਪੜ੍ਹੋ : ਟੀ-20 ਰੈਂਕਿੰਗ 'ਚ ਭਾਰਤ ਨੇ ਮਾਰੀ ਬਾਜ਼ੀ, ਇੰਗਲੈਂਡ ਨੂੰ ਪਛਾੜ ਬਣੀ ਨੰਬਰ-1 ਟੀਮ

ਸ਼ਾਹ ਨੇ ਕਿਹਾ ਕਿ ਆਈ. ਪੀ. ਐੱਲ. ਦੀ ਅਨੁਮਾਨਤ ਕੀਮਤ ਸਾਰਿਆਂ ਦੀਆਂ ਉਮੀਦਾਂ ਤੋਂ ਵੱਧ ਗਈ ਹੈ। ਉਨ੍ਹਾਂ ਨੇ ਕਿਸੇ ਵੀ ਰਕਮ 'ਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਕਿਹਾ ਕਿ ਕੋਈ ਵੀ ਰਕਮ ਲੀਗ ਦੇ ਵਿਕਾਸ ਨੂੰ ਪ੍ਰਭਾਵਤ ਕਰੇਗੀ। ਸ਼ਾਹ ਨੇ ਕਿਹਾ ਕਿ ਬੀ. ਸੀ. ਸੀ. ਆਈ. ਅਗਲੇ ਹਫਤੇ ਦੇ ਸ਼ੁਰੂ ਵਿੱਚ 2023-27 ਚੱਕਰ ਲਈ ਲੀਗ ਦੇ ਮੀਡੀਆ ਅਧਿਕਾਰਾਂ ਲਈ ਟੈਂਡਰ ਜਾਰੀ ਕਰੇਗਾ ਅਤੇ ਦੋ ਮਹੀਨਿਆਂ ਵਿੱਚ ਈ-ਨਿਲਾਮੀ ਨੂੰ ਪੂਰਾ ਕਰੇਗਾ। ਇਸ ਨਾਲ 500 ਅਰਬ ਰੁਪਏ ਮਿਲਣ ਦੀ ਉਮੀਦ ਹੈ।

ਉਨ੍ਹਾਂ ਕਿਹਾ ਕਿ ਬੋਰਡ ਨੇ ਵੱਖ-ਵੱਖ ਪ੍ਰਸਤਾਵਾਂ ਦਾ ਅਧਿਐਨ ਕੀਤਾ ਹੈ ਤੇ ਵੱਖ-ਵੱਖ ਟੀਵੀ ਤੇ ਡਿਜੀਟਲ ਬੋਲੀ 'ਤੇ ਵੀ ਵਿਚਾਰ ਕਰਾਂਗੇ । ਇਸਦਾ ਮਤਲਬ ਹੈ ਕਿ ਆਨਲਾਈਨ ਪਲੈਟਫਾਰਮ ਦੀ ਸਭ ਤੋਂ ਵੱਡੀਆਂ ਕੰਪਨੀਆਂ ਆਈ. ਪੀ. ਐੱਲ. ਦਿਖਾਉਣ ਨੂੰ ਲੈ ਕੇ ਚਾਹਵਾਨ ਹਨ ਤੇ ਉਹ ਇਸ ਲਈ ਵੱਡੀ ਕੀਮਤ ਵੀ ਅਦਾ ਕਰਨ ਨੂੰ ਤਿਆਰ ਹਨ।

ਇਹ ਵੀ ਪੜ੍ਹੋ : ਸਪੇਨ ਖ਼ਿਲਾਫ਼ FIH ਪ੍ਰੋ ਲੀਗ ਮੈਚਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ

ਸ਼ਾਹ ਨੇ ਕਿਹਾ, “ਲਖਨਊ ਅਤੇ ਅਹਿਮਦਾਬਾਦ ਦੀਆਂ ਟੀਮਾਂ ਨੇ ਵੀ ਆਈਪੀਐਲ ਵਿੱਚ ਹਿੱਸਾ ਲਿਆ ਹੈ ਅਤੇ ਉਨ੍ਹਾਂ ਦੇ ਆਉਣ ਨਾਲ ਲੀਗ ਨੂੰ ਵੀ ਫਾਇਦਾ ਹੋਇਆ ਹੈ। ਸਿਰਫ਼ 14 ਸੀਜ਼ਨਾਂ ਵਿੱਚ, ਅਸੀਂ ਸ਼ਾਨਦਾਰ ਅੰਕੜੇ ਦਰਜ ਕੀਤੇ ਹਨ ਅਤੇ ਅਸੀਂ ਹੋਰ ਪ੍ਰਸਿੱਧ ਲੀਗਾਂ ਤਕ ਪਹੁੰਚ ਗਏ ਹਾਂ। ਸਾਨੂੰ ਟੈਲੀਵਿਜ਼ਨ 'ਤੇ ਹੀ ਨਹੀਂ, ਡਿਜੀਟਲ 'ਤੇ ਵੀ ਦੇਖਿਆ ਜਾ ਰਿਹਾ ਹੈ। 10 ਟੀਮਾਂ ਦੀ ਲੀਗ ਮਾਰਚ ਦੇ ਆਖ਼ਰੀ ਹਫਤੇ ਸ਼ੁਰੂ ਹੋ ਸਕਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 

Tarsem Singh

This news is Content Editor Tarsem Singh