IPL ਲਈ 4-5 ਸਥਾਨਾਂ ’ਤੇ ਵਿਚਾਰ ਕਰ ਰਿਹੈ BCCI

02/26/2021 11:15:37 PM

ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਅਗਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਯੋਜਨ ਲਈ 4-5 ਸਥਾਨਾਂ ’ਤੇ ਵਿਚਾਰ ਕਰ ਰਿਹਾ ਹੈ ਕਿਉਂਕਿ ਮੁੰਬਈ ਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਕੋਵਿਡ-19 ਦੇ ਮਾਮਲੇ ਵਧਣ ਦੇ ਕਾਰਣ ਉਸ ਨੂੰ ਇਕਲੌਤੇ ਮੇਜ਼ਬਾਨ ਸ਼ਹਿਰ ਦੇ ਰੂਪ ਵਿਚ ਚੁਣਨਾ ਸੰਭਵ ਨਹੀਂ ਲੱਗ ਰਿਹਾ ਹੈ।
ਇਸ ਤੋਂ ਪਹਿਲਾਂ ਚਰਚਾ ਸੀ ਕਿ ਮੁੰਬਈ ਵਿਚ ਵਾਨਖੇੜੇ, ਡੀ. ਵਾਈ. ਪਾਟਿਲ ਤੇ ਰਿਲਾਇੰਸ ਸਟੇਡੀਅਮ ਹੋਣ ਦੇ ਕਾਰਣ ਉਥੇ ਜੈਵ ਸੁਰੱਖਿਅਤ ਮਾਹੌਲ ਤਿਆਰ ਕਰਕੇ 8 ਹਫਤਿਆਂ ਤਕ ਚੱਲਣ ਵਾਲੇ ਟੂਰਨਾਮੈਂਟ ਦਾ ਆਯੋਜਨ ਕਰਨਾ ਸਹੀ ਹੋਵੇਗਾ ਪਰ ਮਹਾਰਾਸ਼ਟਰ ਵਿਚ ਕੋਵਿਡ-19 ਦੇ ਮਾਮਲੇ ਵਧਣ ਦੇ ਕਾਰਣ ਸਥਿਤੀ ਗੰਭੀਰ ਬਣ ਗਈ ਹੈ।

ਇਹ ਖ਼ਬਰ ਪੜ੍ਹੋ- ਜੀਓ ਦਾ ਧਮਾਕਾ, 1999 'ਚ ਨਵੇਂ ਜੀਓਫੋਨ ਤੇ 2 ਸਾਲ ਤੱਕ ਫ੍ਰੀ ਕਾਲਿੰਗ


ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ, ‘‘ਆਈ. ਪੀ. ਐੱਲ. ਸ਼ੁਰੂ ਹੋਣ ਵਿਚ ਅਜੇ ਇਕ ਮਹੀਨੇ ਦਾ ਸਮਾਂ ਬਚਿਆ ਹੈ ਪਰ ਨਿਸ਼ਚਿਤ ਤੌਰ ’ਤੇ ਕੁਝ ਫੈਸਲੇ ਕਰਨੇ ਹਨ। ਇਕ ਸ਼ਹਿਰ ਮੁੰਬਈ ਵਿਚ ਆਯੋਜਨ ਜ਼ੋਖਿਮ ਭਰਿਆ ਹੋਵੇਗਾ ਜਦਕਿ ਉਥੇ ਅਜੇ ਮਾਮਲੇ ਵਧ ਰਹੇ ਹਨ।’’

ਇਹ ਖ਼ਬਰ ਪੜ੍ਹੋ- ਅਹਿਮਦਾਬਾਦ ਦਾ ਟੈਸਟ ਮੈਚ 1935 ਤੋਂ ਬਾਅਦ ਦਾ ਸਭ ਤੋਂ ਛੋਟਾ ਟੈਸਟ ਮੈਚ


ਉਸ ਨੇ ਕਿਹਾ ਕਿ ਇਸ ਲਈ ਹੈਦਰਾਬਾਦ, ਬੈਂਗਲੁਰੂ ਤੇ ਕੋਲਕਾਤਾ ਵਰਗੇ ਸ਼ਹਿਰ ਮੈਚਾਂ ਦੀ ਮੇਜ਼ਬਾਨੀ ਲਈ ਤਿਆਰ ਰਹਿਣਗੇ। ਅਹਿਮਦਾਬਾਦ ਦੀ ਪੂਰੀ ਸੰਭਾਵਨਾ ਹੈ ਕਿ ਉਹ ਆਈ. ਪੀ. ਐੱਲ. ਦੇ ਪਲੇਅ ਆਫ ਤੇ ਫਾਈਨਲ ਮੈਚ ਦੀ ਮੇਜ਼ਬਾਨੀ ਕਰੇਗਾ। ਆਈ. ਪੀ.ਐੱਲ. ਅਪ੍ਰੈਲ ਦੇ ਦੂਜੇ ਹਫਤੇ ਵਿਚ ਸ਼ੁਰੂ ਹੋਵੇਗਾ। ਮਹਾਮਾਰੀ ਦੇ ਕਾਰਣ ਪਿਛਲੇ ਸਾਲ ਇਸਦਾ ਆਯੋਜਨ ਯੂ. ਏ. ਈ. ਵਿਚ ਕੀਤਾ ਗਿਆ ਸੀ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh