ਸ਼੍ਰੀਧਰ ਦੀ ਜਗ੍ਹਾ ਭਰਨ ਲਈ ਬੀ.ਸੀ.ਸੀ.ਆਈ. ਨੇ ਅਰਜ਼ੀਆਂ ਮੰਗਵਾਈਆਂ

10/16/2017 4:02:41 PM

ਨਵੀਂ ਦਿੱਲੀ, (ਬਿਊਰੋ)— ਭਾਰਤੀ ਕ੍ਰਿਕਟ ਬੋਰਡ ਨੇ ਐੱਮ. ਵੀ. ਸ਼੍ਰੀਧਰ ਦੇ ਅਹੁਦਾ ਛੱਡਣ ਦੇ ਬਾਅਦ ਅੱਜ ਨਵੇਂ ਕ੍ਰਿਕਟ ਸੰਚਾਲਨ ਮਹਾਪ੍ਰਬੰਧਕ ਲਈ ਅਰਜ਼ੀਆਂ ਮੰਗਵਾਈਆਂ ਹਨ । ਬਿਨੈਕਾਰ ਕ੍ਰਿਕਟ ਮਾਹਰ ਜਾਂ ਫਿਰ ਸਿਖਰ ਪੱਧਰ ਉੱਤੇ ਖੇਡਣ ਵਾਲਾ ਕੋਈ ਸਾਬਕਾ ਖਿਡਾਰੀ ਹੋਣਾ ਚਾਹੀਦਾ ਹੈ । 

ਸ਼੍ਰੀਧਰ 'ਤੇ ਆਪਣੇ ਘਰੇਲੂ ਸੰਘ ਹੈਦਰਾਬਾਦ ਦਾ ਅਹੁਦੇਦਾਰ ਰਹਿੰਦੇ ਹੋਏ ਵਿੱਤੀ ਬੇਨਿਯਮੀਆਂ ਦੇ ਇਲਜ਼ਾਮ ਲੱਗੇ ਸਨ ਜਿਸਦੇ ਕਾਰਨ ਉਨ੍ਹਾਂ ਨੇ ਪਿਛਲੇ ਮਹੀਨੇ ਆਪਣਾ ਅਹੁਦਾ ਛੱਡ ਦਿੱਤਾ ਸੀ । ਬੀ.ਸੀ.ਸੀ.ਆਈ. ਨੇ ਅੱਜ ਮਹਾਪ੍ਰਬੰਧਕ ਕ੍ਰਿਕਟ ਸੰਚਾਲਨ ਅਹੁਦੇ ਲਈ ਅਰਜ਼ੀਆਂ ਮੰਗਵਾਈਆਂ ਹਨ । ਇਸ ਅਹੁਦੇ ਲਈ 23 ਅਕਤੂਬਰ ਤੱਕ ਬੇਨਤੀ ਕੀਤੀ ਜਾ ਸਕਦੀ ਹੈ । ਇਸ ਅਹੁਦੇ ਲਈ ਜੋ ਮੁੱਖ ਯੋਗਤਾ ਰੱਖੀ ਗਈ ਹੈ, ਉਹ ''ਖੇਡ ਦੀ ਚੰਗੀ ਸਮਝ ਜਾਂ ਉੱਚ ਪੱਧਰ ਉੱਤੇ ਖੇਡਣ ਦਾ ਅਨੁਭਵ'' ਹੈ ।