BCCI ਈਡਨ ਗਾਰਡਨਸ ''ਚ IPL ਦੇ ਪ੍ਰਬੰਧਾਂ ਤੋਂ ਖੁਸ਼, 100 ਫੀਸਦੀ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ

04/25/2022 10:23:29 PM

ਕੋਲਕਾਤਾ- ਬੰਗਾਲ ਕ੍ਰਿਕਟ ਸੰਘ (ਕੈਬ) ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਅਗਲੇ ਮਹੀਨੇ ਇੱਥੇ ਈਡਨ ਗਾਰਡਨਸ ਵਿਚ ਹੋਣ ਵਾਲੇ 2 ਆਈ. ਪੀ. ਐੱਲ. ਪਲੇਅ ਆਫ ਮੁਕਾਬਲਿਆਂ ਦੇ ਪ੍ਰੂਬੰਧਾਂ ਤੋਂ ਖੁਸ਼ ਹੈ। ਈਡਨ ਗਾਰਡਨਸ ਵਿਚ ਪਹਿਲਾ ਕੁਆਲੀਫਾਇਰ 24 ਮਈ ਨੂੰ ਖੇਡਿਆ ਜਾਵੇਗਾ ਜਦਕਿ ਐਲੀਮੀਨੇਟਰ ਵੀ ਇਸ ਮੈਦਾਨ 'ਤੇ 25 ਮਈ ਨੂੰ ਖੇਡਿਆ ਜਾਵੇਗਾ। ਕੈਬ ਨੇ ਦੱਸਿਆ ਕਿ ਬੀ. ਸੀ. ਸੀ. ਆਈ. ਦੀ ਇਕ ਟੀਮ ਇਨ੍ਹਾਂ 2 ਮੁਕਾਬਲਿਆਂ ਤੋਂ ਪਹਿਲਾਂ ਈਡਨ ਗਾਰਡਨਸ ਦਾ ਦੌਰਾ ਕੀਤਾ ਅਤੇ ਸਹੂਲਤਾਂ ਜਾ ਜਾਇਜ਼ਾ ਲਿਆ। ਟੀਮ ਨੇ ਇਸ ਤੋਂ ਬਾਅਦ ਕੈਬ ਦੇ ਪ੍ਰਧਾਨ ਅਵਿਸ਼ੇਕ ਡਾਲਮੀਆ ਅਤੇ ਸਚਿਵ ਸਲੇਹਸ਼ੀਸ਼ ਗਾਂਗੁਲੀ ਸਮੇਤ ਸੂਬਾ ਸੰਘ ਦੇ ਹੋਰ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਇਹ ਖ਼ਬਰ ਪੜ੍ਹੋ- CSK ਦੇ ਸਲਾਮੀ ਬੱਲੇਬਾਜ਼ ਕਾਨਵੇ ਨੇ ਕੀਤਾ ਵਿਆਹ, IPL ਫ੍ਰੈਂਚਾਇਜ਼ੀ ਨੇ ਦਿੱਤੀ ਵਧਾਈ
ਡਾਲਮੀਆ ਨੇ ਕਿਹਾ ਕਿ ਬੈਠਕ ਕਾਫੀ ਫਾਇਦੇਮੰਦ ਰਹੀ। ਟੀਮ ਪ੍ਰਬੰਧਾਂ ਤੋਂ ਸੰਤੁਸ਼ਟ ਸੀ। ਕੋਵਿਡ-19 ਮਹਾਮਾਰੀ ਤੋਂ ਬਾਅਦ ਪਲੇਅ ਆਫ ਮੁਕਾਬਲਿਆਂ ਦੇ ਦੌਰਾਨ ਪਹਿਲੀ ਵਾਰ ਸਟੇਡੀਅਮ ਵਿਚ 100 ਫੀਸਦੀ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਹੋਵੇਗੀ। ਬੀ. ਸੀ. ਸੀ. ਆਈ. ਨੇ ਕੋਲਕਾਤਾ ਅਤੇ ਅਹਿਮਦਾਬਾਦ ਵਿਚ ਸਟੇਡੀਅਮ ਦੀ ਸਮਰੱਥਾ ਦੇ 100 ਫੀਸਦੀ ਦਰਸ਼ਕਾਂ ਨੂੰ ਪ੍ਰਵੇਸ਼ ਦੀ ਆਗਿਆ ਦਿੱਤੀ ਹੈ। ਅਹਿਮਦਾਬਾਦ ਨੂੰ ਦੂਜੇ ਕੁਆਲੀਫਾਇਰ ਅਤੇ ਫਾਈਨਲ ਦੀ ਮੇਜ਼ਬਾਨੀ ਕਰਨੀ ਹੈ।

ਇਹ ਵੀ ਪੜ੍ਹੋ : IPL 2022 'ਚ ਕੇ. ਐੱਲ. ਰਾਹੁਲ ਦੇ ਪ੍ਰਦਰਸ਼ਨ ਦੇ ਮੁਰੀਦ ਹੋਏ ਗਾਵਸਕਰ ਤੇ ਰਵੀ ਸ਼ਾਸਤਰੀ, ਕੀਤੀ ਰੱਜ ਕੇ ਸ਼ਲਾਘਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Gurdeep Singh

This news is Content Editor Gurdeep Singh