KKR ਨੂੰ ਲੱਗਾ ਵੱਡਾ ਝਟਕਾ, BCCI ਨੇ ਪ੍ਰਵੀਣ ਤਾਂਬੇ ਨੂੰ IPL 2020 ’ਚੋਂ ਕੀਤਾ ਬਾਹਰ

02/27/2020 12:03:50 PM

ਸਪੋਰਟਸ ਡੈਸਕ : ਬੇਸ਼ੁਮਾਰ ਦੌਲਤ ਨਾਲ ਭਰਪੂਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੀਜ਼ਨ ਦਾ ਆਗਾਜ਼ 29 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਹੋਵੇਗਾ। ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਟੀਮ ਆਪਣੇ ਘਰ ਵਿਚ ਖੇਡਦਿਆਂ ਚੇਨਈ ਸੁਪਰ ਕਿੰਗਜ਼ ਨਾਲ ਖਿਤਾਬ ਬਚਾਉਣ ਦੀ ਆਪਣੀ ਮੁਹਿੰਮ ਦਾ ਆਗਾਜ਼ ਕਰੇਗੀ। ਅਜਿਹੇ ’ਚ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਲੈਗ ਸਪਿਨਰ ਪ੍ਰਵੀਣ ਤਾਂਬੇ ’ਤੇ ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. 2020 ਵਿਚ ਖੇਡਣ ’ਤੇ ਰੋਕ ਲਗਾ ਦਿੱਤੀ ਹੈ।

ਦਰਅਸਲ, ਤਾਂਬੇ ਨੇ ਵਿਦੇਸ਼ੀ ਟੀ-20 ਲੀਗ ਵੀ ਖੇਡੀ ਸੀ, ਜਿਸ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ। ਬੀ. ਸੀ. ਸੀ. ਆਈ. ਦੇ ਨਿਯਮਾਂ ਮੁਤਾਬਕ ਕੋਈ ਵੀ ਖਿਡਾਰੀ ਬਿਨਾ ਸੰਨਿਆਸ ਲਏ ਵਿਦੇਸ਼ੀ ਲੀਗ ਵਿਚ ਹਿੱਸਾ ਨਹÄ ਲੈ ਸਕਦਾ। ਦੱਸ ਦਈਏ ਕਿ ਪ੍ਰਵੀਣ ਤਾਂਬੇ ਨੂੰ ਪਿਛਲੇ ਮਹੀਨੇ ਹੋਈ ਆਈ. ਪੀ. ਐੱਲ. ਨੀਲਾਮੀ ਵਿਚ 2 ਵਾਰ ਦੀ ਜੇਤੂ ਕੋਲਕਾਤਾ ਨਾਈਟ ਰਾਈਡਰਜ਼ ਨੇ ਉਸ ਦੇ ਬੇਸ ਪ੍ਰਾਈਜ਼ 20 ਲੱਖ ਰੁਪਏ ’ਚ ਖਰੀਦਿਆ ਸੀ। ਤਾਂਬੇ ਇਸ ਤੋਂ ਪਹਿਲਾਂ ਵੀ ਆਈ. ਪੀ. ਐੱਲ. ਖੇਡ ਚੁੱਕੇ ਹਨ। ਉਸ ਨੇ 2013 ਵਿਚ 41 ਸਾਲ ਦੀ ਉਮਰ ਵਿਚ ਆਈ. ਪੀ. ਐੱਲ. ਡੈਬਿਊ ਕੀਤਾ ਸੀ। 2013 ਤੋਂ 2016 ਵਿਚਾਲੇ 4 ਸੀਜ਼ਨਾਂ ਵਿਚ ਉਸ ਨੇ ਕੁਲ 33 ਆਈ. ਪੀ. ਐੱਲ. ਮੈਚ ਖੇਡੇ, ਜਿਸ ਵਿਚ ਉਸ ਨੇ 28 ਵਿਕਟਾਂ ਲਈਆਂ।