BCCI ਦਾ ਐਲਾਨ, ਹਾਲਾਤ ਸੁਧਰਨ ਤੋਂ ਬਾਅਦ ਦੁਬਾਰਾ ਹੋਵੇਗੀ ਭਾਰਤ-ਦੱਖਣੀ ਅਫਰੀਕੀ ਵਨਡੇ ਸੀਰੀਜ਼

03/14/2020 5:20:18 PM

ਸਪੋਰਟਸ ਡੈਸਕ— ਦੇਸ਼ ’ਚ ਤੇਜੀ ਨਾਲ ਕੋਰੋਨਾ ਦੇ ਵੱਧ ਦੇ ਮਾਮਲਿਆਂ ਨੂੰ ਦੇਖਦੇ ਹੋਏ ਬੀ. ਸੀ. ਸੀ. ਆਈ. ਨੇ ਸ਼ੁੱਕਰਵਾਰ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੀ ਵਨਡੇ ਸੀਰੀਜ਼ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ ਪਰ ਇਸ ਸੀਰੀਜ਼ ਦੇ ਰੱਦ ਹੋਣ ਤੇਂ ਨਿਰਾਸ਼ ਖੇਡ ਪ੍ਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ ਕੋਰੋਨਾ ਵਾਇਰਸ ਕਾਰਨ ਰੱਦ ਹੋਈ ਇਹ ਸੀਰੀਜ਼ ਦੁਬਾਰਾ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਹੁਣ ਬੀ. ਸੀ. ਸੀ ਆਈ. ਬੋਰਡ ਨੇ ਸੀਰੀਜ਼ ਨੂੰ ਫਿਰ ਤੋਂ ਕਰਵਾਉਣ ਦੀ ਜਾਣਕਾਰੀ ਦਿੱਤੀ ਹੈ। ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਮੀਂਹ ਦੀ ਵਜ੍ਹਾ ਕਾਰਨ ਰੱਦ ਹੋਣ ਤੋਂ ਬਾਅਦ ਆਖਰੀ ਦੋ ਮੁਕਾਬਲੇ ਲਖਨਊ ਅਤੇ ਕੋਲਕਾਤਾ ’ਚ ਖੇਡੇ ਜਾਣੇ ਸਨ। ਇੱਥੋਂ ਤਕ ਕਿ ਦੋਵਾਂ ਹੀ ਮੁਕਾਬਲਿਆਂ ਨੂੰ ਖਾਲੀ ਸਟੇਡੀਅਮ ’ਚ ਕਰਵਾਉਣ ਦੀ ਗੱਲ ਵੀ ਕਹੀ ਗਈ ਸੀ ਪਰ ਸ਼ੁੱਕਰਵਾਰ ਨੂੰ ਅਚਾਨਕ ਤੋਂ ਪੂਰੀ ਸੀਰੀਜ਼ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ।

PunjabKesari ਬੀ. ਸੀ . ਸੀ. ਆਈ. ਸੂਤਰਾਂ ਮੁਤਾਬਕ ਦੱਖਣੀ ਅਫਰੀਕਾ ਦੇ ਕੁਝ ਖਿਡਾਰੀ ਕੋਰੋਨਾ ਦੀ ਵਜ੍ਹਾ ਕਰਕੇ ਡਰੇ ਹੋਏ ਸਨ ਅਤੇ ਉਹ ਵਾਪਸ ਆਪਣੇ ਦੇਸ਼ ਜਾਣਾ ਚਾਹੁੰਦੇ ਸਨ, ਇਸ ਵਜ੍ਹਾ ਕਰਕੇ ਇਹ ਫ਼ੈਸਲਾ ਲਿਆ ਗਿਆ ਸੀ। ਹਾਲਾਂਕਿ ਬਾਅਦ ’ਚ ਦੋਨਾਂ ਦੇਸ਼ਾਂ ਦੇ ਕ੍ਰਿਕਟ ਬੋਰਡ ਨੇ ਮਿਲ ਕੇ ਇਨ੍ਹਾਂ ਮੈਚਾਂ ਦਾ ਆਯੋਜਨ ਬਾਅਦ ’ਚ ਕਰਾਉਣ ਦਾ ਫੈਸਲਾ ਲਿਆ ਹੈ। ਹਾਲਾਂਕਿ ਇਸ ਵਨਡੇ ਸੀਰੀਜ਼ ਦੇ ਆਯੋਜਨ ਦੀ ਤਰੀਕ ਬਾਰੇ ਕੁਝ ਸਪੱਸ਼ਟ ਨਹੀਂ ਹੋਇਆ ਹੈ, ਪਰ ਇਸ ਵਨਡੇ ਸੀਰੀਜ਼ ਨੂੰ ਹੁੁਣ ਤਕ ਦੇ ਲਈ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ।

ਬੀ. ਸੀ. ਸੀ. ਆਈ. ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸੀਰੀਜ਼ ਨੂੰ ਬਾਅਦ ’ਚ ਆਯੋਜਿਤ ਕੀਤੀ ਜਾਵੇਗੀ। ਬੋਰਡ ਸਕੱਤਰ ਜੈ ਸ਼ਾਹ ਨੇ ਕਿਹਾ, ‘ਕ੍ਰਿਕਟ ਦੱਖਣੀ ਅਫਰੀਕਾ ਦੀ ਟੀਮ ਤਿੰਨ ਵਨ ਡੇ ਅੰਤਰਰਾਸ਼ਟਰੀ ਮੈਚ ਖੇਡਣ ਲਈ ਬਾਅਦ ’ਚ ਭਾਰਤ ਦੌਰੇ ’ਤੇ ਆਵੇਗੀ। ਬੀ. ਸੀ. ਸੀ. ਆਈ- ਸੀ. ਐੱਸ. ਏ. ਨਾਲ ਮਿਲ ਕੇ ਨਵੇਂ ਪ੍ਰੋਗਰਾਮ ’ਤੇ ਕੰਮ ਕਰਨਗੇ।‘PunjabKesari


Related News