BCCI ਨੇ NCA ਪ੍ਰਮੁੱਖ ਲਈ ਦ੍ਰਾਵਿੜ ਫਿਰ ਤੋਂ ਪੇਸ਼ ਕਰ ਸਕਦੈ ਦਾਅਵਾ

08/11/2021 3:38:28 AM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਕ੍ਰਿਕਟ ਮੁੱਖ ਅਹੁਦੇ ਲਈ ਅਰਜੀਆਂ ਮੰਗੀਆਂ ਹਨ, ਜਿਸ ਦਾ ਮੌਜੂਦਾ ਪ੍ਰਮੁੱਖ ਅਤੇ ਭਾਰਤ ਦਾ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਫਿਰ ਤੋਂ ਅਪਲਾਈ ਕਰ ਸਕਦਾ ਹੈ। ਭਾਰਤ ਦੀ ਬੈਂਚ ਸਟ੍ਰੈਂਥ (ਰਾਸ਼ਟਰੀ ਟੀਮ ਲਈ ਖਿਡਾਰੀਆਂ ਦਾ ਪੂਲ) ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਾ ਦ੍ਰਾਵਿੜ ਜੁਲਾਈ 2019 ਵਿਚ ਐੱਨ. ਸੀ. ਏ. ਪ੍ਰਮੁੱਖ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ। 

ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਛੱਡਣ ਤੋਂ ਬਾਅਦ ਇਸ ਕਲੱਬ 'ਚ ਸ਼ਾਮਲ ਹੋਣਗੇ ਮੇਸੀ, ਮਿਲਣਗੇ ਇੰਨੇ ਅਰਬ ਰੁਪਏ


ਉਸ ਦੋ ਸਾਲ ਦਾ ਕਰਾਰ ਖਤਮ ਹੋ ਗਿਆ ਹੈ ਅਤੇ ਨਿਯਮਾਂ ਅਨੁਸਾਰ ਬੀ. ਸੀ. ਸੀ. ਆਈ. ਨੇ ਇਸਦੇ ਲਈ ਅਰਜੀਆਂ ਮੰਗੀਆਂ ਹਨ। ਇਸ ਗੱਲ ਦੀ ਸੰਭਾਵਨਾ ਹੈ ਕਿ ਦ੍ਰਾਵਿੜ ਦੋ ਸਾਲ ਦੇ ਵਾਧੇ ਲਈ ਫਿਰ ਤੋਂ ਅਪਲਾਈ ਕਰੇਗਾ। ਅਪਲਾਈ ਕਰਨ ਦੀ ਆਖਰੀ ਮਿਤੀ 15 ਅਗਸਤ (ਰਾਤ 11.59 ਵਜੇ ਤੱਕ) ਹੈ। ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਕਿਹਾ ਕਿ ਰਾਹੁਲ ਦ੍ਰਾਵਿੜ ਇਸ ਅਹੁਦੇ ਦੇ ਲਈ ਫਿਰ ਤੋਂ ਅਰਜੀ ਅਪਲਾਈ ਕਰ ਸਕਦੇ ਹਨ ਪਰ ਟੀ-20 ਵਿਸ਼ਵ ਕੱਪ ਤੋਂ ਬਾਅਦ ਨਵੰਬਰ 2021 ਵਿਚ ਰਵੀ ਸ਼ਾਸਤਰੀ ਦਾ ਕਾਰਜਕਾਲ ਖਤਮ ਹੋ ਰਿਹਾ ਹੈ ਅਤੇ ਅਜਿਹੀ ਸੰਭਾਵਨਾ ਹੈ ਕਿ ਦ੍ਰਾਵਿੜ ਰਾਸ਼ਟਰੀ ਟੀਮ ਦੇ ਮੁੱਖ ਕੋਚ ਬਣੇ। ਭਾਵੇ ਜੋ ਵੀ ਹੋ ਉਹ ਇਸ ਪ੍ਰਣਾਲੀ ਦਾ ਅਹਿਮ ਹਿੱਸਾ ਬਣੇ ਰਹਿਣਗੇ।

ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਟੀਮ ਦਾ ਸਤੰਬਰ 'ਚ ਹੋਵੇਗਾ ਆਸਟਰੇਲੀਆਈ ਦੌਰਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh