BCCI ਦੇ ਮੁੱਖ ਚੋਣਕਾਰ ਐੱਮ. ਕੇ. ਪ੍ਰਸਾਦ ਦੇ ਨਾਂ ''ਤੇ ਲੱਖਾਂ ਦੀ ਠੱਗੀ ਕਰਨ ਵਾਲੇ ਖਿਲਾਫ ਮਾਮਲਾ ਦਰਜ

04/25/2019 3:14:00 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੁੱਖ ਚੋਣਕਾਰ ਐੱਮ. ਕੇ. ਪ੍ਰਸਾਦ ਮੁਤਾਬਕ ਉਸ ਦੇ ਨਾਂ ਦਾ ਗਲਤ ਇਸਤੇਮਾਲ ਕਰ ਲੱਖਾਂ ਦੀ ਧੋਖਾਥੜੀ ਕੀਤੀ ਗਈ ਹੈ। ਪ੍ਰਸਾਦ ਮੁਤਾਬਕ ਦੋਸ਼ੀ ਵਿਅਕਤੀ ਦੀ ਪਹਿਚਾਣ ਬੁਦੁਮੁਰੀ ਨਾਗਾਰਾਜੂ ਦੇ ਤੌਰ 'ਤੇ ਹੋਈ। ਉਹ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜਿਲੇ ਦਾ ਰਹਿਣ ਵਾਲਾ ਹੈ। ਉਸ ਨੇ ਪ੍ਰਸਾਦ ਦੇ ਨਾਂ 'ਤੇ ਕਈ ਵੱਡੇ ਬਿਜ਼ਨੈਸਮੈਨ ਨਾਲ ਲੱਖਾਂ ਦੀ ਠੱਗੀ ਕੀਤੀ ਹੈ। ਪ੍ਰਸਾਦ ਨੇ ਦੋਸ਼ੀ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ। ਪ੍ਰਸਾਦ ਨੇ ਬੁੱਧਵਾਰ ਨੂੰ ਵਿਸ਼ਾਖਾਪਟਨਮ ਵਿਚ ਦਿਵਿਆਂਗ ਬੱਚਿਆਂ ਦੇ ਨਾਲ ਆਪਣਾ ਜਨਮਦਿਨ ਮਨਾਉਂਦਿਆਂ ਮੀਡੀਆ ਸਾਹਮਣੇ ਇਸ ਗੱਲ ਦਾ ਖੁਲਾਸਾ ਕੀਤਾ।

ਪ੍ਰਸਾਦ ਨੇ ਕਿਹਾ, ''ਨਾਗਾਰਾਜੂ ਨੇ ਟ੍ਰਿਊਕਾਲਰ ਐਪ 'ਤੇ ਆਪਣਾ ਨੰਬਰ ਐੱਮ. ਕੇ. ਪ੍ਰਸਾਦ ਦੇ ਨਾਂ ਨਾਲ ਰਜਿਸਟਰਡ ਕਰ ਕਈ ਵਪਾਰੀਆਂ ਤੋਂ ਪੈਸੇ ਵਸੂਲੇ। ਇਸੇ ਕਾਰਨ ਵਪਾਰੀ ਉਸਦੀ ਚਾਲ ਵਿਚ ਫਸ ਕੇ ਠੱਗੀ ਦਾ ਸ਼ਿਕਾਰ ਹੋ ਗਏ। ਦੋਸ਼ੀ ਨੇ ਸਿਲੈਕਟ ਟੈਲੀ ਕੰਪਨੀ ਤੋਂ 2.88 ਲੱਖ ਅਤੇ ਰਾਮਾਕ੍ਰਿਸ਼ਣਾ ਹਾਊਸਿੰਗ ਤੋਂ 3.88 ਲੱਖ ਰੁਪਏ ਠੱਗੇ। ਕੁਲ ਮਿਲਾ ਕੇ ਦੋਸ਼ੀ ਨੇ ਹੁਣ ਤੱਕ 5 ਲੱਖ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ। ਪ੍ਰਸਾਦ ਨੇ ਦੋਸ਼ੀ ਖਿਲਾਫ ਵਿਜੇਵਾੜਾ ਅਤੇ ਹੈਦਰਾਬਾਦ ਪੁਲਿਸ ਥਾਣੇ ਵਿਚ ਮਾਮਲਾ ਦਰਜ ਕਰਾ ਦਿੱਤਾ ਹੈ।