ਕੋਹਲੀ-ਸ਼ਾਸਤਰੀ ਨੂੰ ਮਿਲਿਆ ਪਤਨੀਆਂ ਨੂੰ ਨਾਲ ਰੱਖਣ ਦਾ ਫੈਸਲਾ ਲੈਣ ਦਾ ਹੱਕ, BCCI ਨਾਰਾਜ਼

07/19/2019 10:29:01 PM

ਜਲੰਧਰ— ਸੁਪਰੀਮ ਕੋਰਟ ਵਲੋਂ ਕ੍ਰਿਕਟ ਦਾ ਪ੍ਰਦਰਸ਼ਨ ਦੇਖਣ ਲਈ ਬਣਾਈ ਗਈ ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ਨੂੰ ਵਿਦੇਸ਼ੀ ਦੌਰਿਆਂ 'ਤੇ ਪਤਨੀਆਂ ਨੂੰ ਨਾਲ ਰੱਖਣ ਦਾ ਹੱਕ ਦੇ ਦਿੱਤਾ ਹੈ, ਜਿਸ 'ਤੇ ਬੀ. ਸੀ. ਸੀ. ਆਈ. ਹੈਰਾਨ ਹੈ। ਬੀ. ਸੀ. ਸੀ. ਆਈ. ਦਾ ਇਕ ਬੁਲਾਰਾ ਤਾਂ ਇਸ ਫੈਸਲੇ 'ਤੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਇਹ ਇਕ ਤਰ੍ਹਾਂ ਦੇ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ।


ਇਕੱਲਾ ਬੀ. ਸੀ. ਸੀ. ਆਈ. ਹੀ ਨਹੀਂ ਬਲਕਿ ਬੋਰਡ ਦੇ ਸੰਵਿਧਾਨ ਦੀ ਰੂਪਰੇਖਾ ਤੈਅ ਕਰਨ ਵਾਲੀ ਕਮੇਟੀ ਦੇ ਪ੍ਰਧਾਨ ਆਰ. ਐੱਮ. ਲੋਢਾ ਵੀ ਇਸ ਤੋਂ ਹੈਰਾਨ ਹਨ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਸੀ. ਓ. ਏ. ਦੇ ਹਾਲਾਂਕਿ ਕੁਝ ਫੈਸਲੇ ਤਾਂ ਇਸ ਤਰ੍ਹਾਂ ਦੇ ਹਨ, ਜਿਸ ਤੋਂ ਲੱਗ ਰਿਹਾ ਹੈ ਕਿ ਉਹ ਖੁਦ ਨੂੰ ਸੁਪਰੀਮ ਕੋਰਟ ਤੋਂ ਵੀ ਉੱਪਰ ਸਮਝ ਰਿਹਾ ਹੈ। ਅਧਿਕਾਰੀ ਨੇ ਕਿਹਾ- ਜਦੋਂ ਤੁਸੀਂ ਕੋਈ ਇਸ ਤਰ੍ਹਾਂ ਦਾ ਫੈਸਲਾ ਕਰਨ ਦੀ ਸਥਿਤੀ 'ਚ ਹੁੰਦੇ ਤਾਂ ਜਿਸ 'ਚ ਤੁਸੀਂ ਖੁਦ ਵੀ ਲਾਭਪਾਤਰ ਹੋ ਤਾਂ ਇਹ ਵੀ ਹਿੱਤਾਂ ਦੇ ਟਕਰਾਅ ਦਾ ਹੀ ਮਾਮਲਾ ਹੈ।


ਜ਼ਿਕਰਯੋਗ ਹੈ ਕਿ ਕ੍ਰਿਕਟ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਇਹ ਫੈਸਲਾ ਹੋਇਆ ਸੀ ਕਿ ਖਿਡਾਰੀ ਕੁਝ ਦਿਨਾਂ ਦੇ ਲਈ ਆਪਣੀ ਪਤਨੀਆਂ ਨੂੰ ਨਾਲ ਰੱਖ ਸਕਣਗੇ। ਇਸ ਤਰ੍ਹਾਂ ਦੇ ਫੈਸਲਿਆਂ ਦਾ ਸਭ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵਿਰੋਧ ਕੀਤਾ ਸੀ। ਹੁਣ ਵਿਰਾਟ ਕੋਹਲੀ ਨੂੰ ਇਸ ਮਾਮਲੇ 'ਚ ਫੈਸਲਾ ਲੈਣ ਦੇ ਮਿਲੇ ਹੱਕ ਤੋਂ ਇਹ ਮੁੱਦਾ ਹੁਣ ਬਹਿਸ ਦਾ ਵਿਸ਼ਾ ਬਣ ਗਿਆ ਹੈ।

Gurdeep Singh

This news is Content Editor Gurdeep Singh