BCCI ਦੀ ਜਿੱਦ ਕ੍ਰਿਕਟ ਨੂੰ ਏਸ਼ੀਆਡ ਅਤੇ ਓਲੰਪਿਕ ''ਚ ਸ਼ਮਿਲ ਨਹੀਂ ਹੋਣ ਦੇਵੇਗੀ

10/17/2018 4:39:18 PM

ਨਵੀਂ ਦਿੱਲੀ—ਉਝ ਤਾਂ ਦੁਨੀਆ ਭਰ 'ਚ ਕ੍ਰਿਕਟ ਨੂੰ ਚਲਾਉਣ ਦਾ ਅਧਿਕਾਰ ਆਈ.ਸੀ.ਸੀ. ਦੇ ਕੋਲ ਹੈ ਜਿਸਦੇ ਤਹਿਤ ਉਹ ਕ੍ਰਿਕਟ ਦੇ ਨਿਯਮਾਂ ਦਾ ਅਨੁਪਾਲਨ ਕਰਵਾਉਂਦੀ ਹੈ। ਪਰ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀ.ਸੀ.ਸੀ.ਆਈ ਨੇ ਕਈ ਵਾਰ ਆਪਣੇ ਪੈਸੇ ਦੀ ਦਮ 'ਤੇ ਆਈ.ਸੀ.ਸੀ.ਨੂੰ ਸਿਰ ਝੁਕਾਉਣ 'ਤੇ ਮਜ਼ਬੂਰ ਕੀਤਾ ਹੈ।  ਅਜਿਹਾ ਹੀ ਇਕ ਮਸਲਾ ਡੋਪਿੰਗ ਨੂੰ ਲੈ ਕੇ ਬੀ.ਸੀ.ਸੀ.ਆਈ ਦੇ ਇਤਰਾਜ ਦਾ ਹੈ ਜਿਸਦੇ ਚੱਲਦੇ ਆਈ.ਸੀ.ਸੀ.ਨੂੰ ਵਰਲਡ ਐਂਟੀ ਡੋਪਿੰਗ ਏਜੰਸੀ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਦਰਅਸਲ ਬੀ.ਸੀ.ਸੀ.ਆਈ ਨੇ ਭਾਰਤ 'ਚ ਨਾਡਾ ਦੇ ਨਾਲ ਜੁੜੀ ਐਂਟੀ ਡੋਪਿੰਗ ਏਜੰਸੀ ਯਾਨੀ ਵਾਡਾ ਨੂੰ ਆਪਣੇ ਕ੍ਰਿਕਟਰਾਂ ਦੇ ਸੈਂਪਲ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।

ਇਕ ਖਬਰ ਮੁਤਾਬਕ ਬੋਰਡ ਦੀ ਇਸ ਜਿੱਦ ਤੋਂ ਬਾਅਦ ਇਹ ਮਾਮਲਾ ਵਾਡਾ ਦੀ ਸੰਸਥਾ ਸੀ.ਆਰ.ਸੀ. ਦੇ ਕੋਲ ਗਿਆ ਜੋ ਹੁਣ ਵਾਡਾ ਦੇ ਬੋਰਡ ਦੇ ਸਾਹਮਣੇ ਆਪਣੀ ਰਿਪੋਰਟ ਰੱਖੇਗੀ, ਹੁਣ ਬੀ.ਸੀ.ਸੀ.ਆਈ ਦੇ ਜਰੀਏ ਹੀ ਵਾਡਾ ਜਾਂ ਨਾਡਾ ਨਾਲ ਜੁੜੇ ਹਨ ਲਿਹਾਜਾ ਕਾਰਵਾਈ ਦੀ ਗਜ ਆਈ.ਸੀ.ਸੀ. 'ਤੇ ਹੀ ਡਿੱਗੇਗੀ। ਜੇਕਰ ਵਾਡਾ ਆਈ.ਸੀ.ਸੀ 'ਤੇ ਇਸ ਸਿਲਸਿਲੇ 'ਤੇ ਕਾਰਵਾਈ ਕਰਕੇ ਉਸਦੀ ਨੇਗੇਟਿਵ ਰਿਪੋਰਟ ਤਿਆਰ ਕਰਦੀ ਹੈ ਤਾਂ ਫਿਰ ਕ੍ਰਿਕਟ ਦੇ ਖੇਡ ਦੇ 2022 ਦੇ ਏਸ਼ੀਆਡ ਅਤੇ 2024 ਨੂੰ ਓਲੰਪਿਕ 'ਚ ਸ਼ਾਮਿਲ ਹੋਣ 'ਤੇ ਸਵਾਲੀਆ ਨਿਸ਼ਾਨ ਲੱਗ ਜਾਵੇਗਾ। ਆਈ.ਸੀ.ਸੀ. ਲੰਮੇ ਸਮੇਂ ਤੋਂ ਇਨ੍ਹਾਂ ਖੇਡਾਂ 'ਚ ਕ੍ਰਿਕਟ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ 'ਚ ਜੁਟਿਆ ਹੋਇਆ ਹੈ ਪਰ ਬੀ.ਸੀ.ਸੀ.ਆਈ ਦੇ ਅਡੀਅਲ ਰਵੀਏ ਦੇ ਚੱਲਦੇ ਉਸਦੇ ਯਤਨਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।

suman saroa

This news is Content Editor suman saroa