ਆਚਰਣ ਅਧਿਕਾਰੀ ਤੇ ਲੋਕਪਾਲ ਦੀ ਨਿਯੁਕਤੀ ਕਰੇਗੀ BCCI ਦੀ ਚੋਟੀ ਦੀ ਪ੍ਰੀਸ਼ਦ

02/10/2020 10:48:45 PM

ਨਵੀਂ ਦਿੱਲੀ- ਬੀ. ਸੀ. ਸੀ. ਆਈ. ਦੀ ਚੋਟੀ ਦੀ ਪ੍ਰੀਸ਼ਦ ਦੀ ਐਤਵਾਰ ਨੂੰ ਹੋਈ ਦੂਜੀ ਮੀਟਿੰਗ ਵਿਚ ਆਚਰਣ ਅਧਿਕਾਰੀ (ਕੰਡਕਟ ਆਫੀਸਰ) ਨਿਯੁਕਤ ਕੀਤਾ ਤੇ ਭਾਰਤੀ ਕ੍ਰਿਕਟਰ ਸੰਘ ਲਈ ਫੰਡ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਗਈ। ਜਸਟਿਸ ਡੀ. ਕੇ. ਜੈਨ ਨੂੰ ਪਿਛਲੇ ਸਾਲ ਫਰਵਰੀ ਵਿਚ ਬੀ. ਸੀ. ਸੀ. ਆਈ. ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਗਿਆ ਸੀ। ਉਹ ਆਚਰਣ ਅਧਿਕਾਰੀ ਦਾ ਵੀ ਕੰਮ ਦੇਖ ਰਿਹਾ ਸੀ ਜਦੋਂ ਸਚਿਨ ਤੇਂਦੁਲਕਰ, ਵੀ. ਵੀ. ਐੱਸ. ਲਕਸ਼ਮਣ, ਰਾਹੁਲ ਦ੍ਰਾਵਿੜ ਤੇ ਕਪਿਲ ਦੇਵ ਵਰਗੇ ਵੱਡੇ ਖਿਡਾਰੀਆਂ ਦੇ ਹਿੱਤਾਂ ਦੇ ਟਕਰਾਅ ਦਾ ਮਾਮਲਾ ਉਭਰਿਆ ਸੀ। ਹੁਣ ਦੇਖਣਾ ਹੈ ਕਿ ਜੈਨ ਦੇ ਕਾਰਜਕਾਲ ਦਾ ਵਾਧਾ ਹੁੰਦਾ ਹੈ ਜਾਂ ਸੌਰਭ ਗਾਂਗੁਲੀ ਦੀ ਅਗਵਾਈ ਵਾਲਾ ਬੋਰਡ ਨਿਯੁਕਤ ਕਰਦਾ ਹੈ। ਇਸ ਦੇ ਨਾਲ ਹੀ ਆਈ. ਸੀ. ਏ. ਦੇ ਫੰਡਾਂ ਨੂੰ ਜਾਰੀ ਕਰਨ ਦਾ ਫੈਸਲਾ ਵੀ ਲਿਆ ਗਿਆ। ਇਹ  ਭਾਰਤ ਵਿਚ ਖਿਡਾਰੀਆਂ ਦਾ ਪਹਿਲਾ ਸੰਘ ਹੈ, ਜਿਹੜਾ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ ਗਠਿਤ ਕੀਤਾ ਗਿਆ।


Gurdeep Singh

Content Editor

Related News